ਫੋਨ ਚੋਰੀ ਹੋਣ ਤੋਂ ਬਚਾਵੇਗਾ ਗੂਗਲ ਦਾ ਆਹ ਖਾਸ ਫੀਚਰ, ਜਾਣੋ ਕਿਵੇਂ ਕਰ ਸਕਦੇ ਵਰਤੋਂ

ਫੋਨ ਚੋਰੀ ਹੋਣ ਤੋਂ ਬਚਾਵੇਗਾ ਗੂਗਲ ਦਾ ਆਹ ਖਾਸ ਫੀਚਰ, ਜਾਣੋ ਕਿਵੇਂ ਕਰ ਸਕਦੇ ਵਰਤੋਂ

ਸਮਾਰਟਫੋਨ ਚੋਰੀ ਹੋਣਾ ਬਹੁਤ ਹੀ ਆਮ ਸਮੱਸਿਆ ਹੈ, ਜੇਕਰ ਤੁਹਾਡਾ ਫੋਨ ਚੋਰੀ ਹੁੰਦਾ ਹੈ ਤਾਂ ਫੋਨ ਹੀ ਨਹੀਂ ਤੁਹਾਡਾ ਬਹੁਤ ਸਾਰਾ ਪਰਸਨਲ ਡਾਟਾ ਵੀ ਚੋਰੀ ਹੋ ਜਾਂਦਾ ਹੈ



ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਆਪਣੇ ਫੋਨ ਤੋਂ ਜ਼ਿਆਦਾ ਚਿੰਤਾ ਪਰਸਨਲ ਡਾਟਾ ਦੀ ਹੁੰਦੀ ਹੈ



ਇਸ ਕਰਕੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਗੂਗਲ ਐਂਡਰਾਇਡ ਫੋਨਸ ਦੇ ਲਈ ਇਕ ਖਾਸ ਸਿਕਿਊਰਿਟੀ ਫੀਚਰ ਦਿੰਦਾ ਹੈ, ਜਿਸ ਨਾਲ ਤੁਸੀਂ ਫੋਨ ਨੂੰ ਸੁਰੱਖਿਅਤ ਰੱਖ ਸਕਦੇ ਹੋ



ਇਸ ਫੀਚਰ ਦਾ ਨਾਮ ਹੈ ਗੂਗਲ ਥੈਫਟ ਪ੍ਰੋਟੈਕਸ਼ਨ, ਆਓ ਜਾਣਦੇ ਹਾਂ ਇਸ ਨੂੰ ਫੋਨ ਵਿੱਚ ਕਿਵੇਂ ਵਰਤ ਸਕਦੇ ਹਾਂ



ਫੋਨ ਦੀ ਸੈਟਿੰਗ ਓਪਨ ਕਰੋ



ਹੁਣ ਥੱਲ੍ਹੇ ਸਕ੍ਰੋਲ ਕਰਕੇ ਸਿਕਿਊਰਿਟੀ ਅਤੇ ਪ੍ਰਾਈਵੇਸੀ ‘ਤੇ ਟੈਪ ਕਰੋ



ਫਿਰ Device Unlock ਵਾਲੇ ਆਪਸ਼ਨ ‘ਤੇ ਜਾਓ



ਇੱਥੇ Theft Protection ਦਾ ਆਪਸ਼ਨ ਮਿਲੇਗਾ, ਉਸ ਨੂੰ ਸਿਲੈਕਟ ਕਰ ਲਓ



ਹੁਣ ਤੁਹਾਨੂੰ ਕਈ ਆਪਸ਼ਨਸ ਨਜ਼ਰ ਆਉਣਗੇ ਜਿਵੇਂ ਕਿ Theft Detection Lock, Offline Device Lock, Remote Lock ਅਤੇ Find My Device, ਇਨ੍ਹਾਂ ਸਾਰਿਆਂ ਫੀਚਰਸ ਨੂੰ ਆਨ ਕਰੋ