Banned Chinese Apps: ਸਾਲ 2020 ਵਿੱਚ, ਭਾਰਤ ਸਰਕਾਰ ਨੇ TikTok ਸਮੇਤ 200 ਤੋਂ ਵੱਧ ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ। ਹੁਣ ਇਨ੍ਹਾਂ ਵਿੱਚੋਂ 36 ਐਪਸ ਵਾਪਸ ਆ ਗਈਆਂ ਹਨ। ਇਸ ਵਿੱਚ ਪ੍ਰਸਿੱਧ ਸ਼ੇਅਰਿੰਗ ਐਪ Xender ਵੀ ਸ਼ਾਮਲ ਹੈ।



ਇਹ ਐਪਸ ਗੂਗਲ ਪਲੇ ਸਟੋਰ ਅਤੇ ਐਪਲ ਸਟੋਰ 'ਤੇ ਡਾਊਨਲੋਡ ਕਰਨ ਲਈ ਉਪਲਬਧ ਹਨ। ਦੱਸ ਦੇਈਏ ਕਿ ਕੁਝ ਐਪਸ ਮਾਮੂਲੀ ਬਦਲਾਅ ਦੇ ਨਾਲ ਵਾਪਸ ਆਏ ਹਨ, ਜਿਵੇਂ ਕਿ ਉਨ੍ਹਾਂ ਦੇ ਬ੍ਰਾਂਡ ਨਾਮ ਜਾਂ ਮਾਲਕ ਬਦਲ ਗਏ ਹਨ।



ਕੁਝ ਹੋਰ ਐਪਸ ਨੇ ਭਾਰਤੀ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ ਤਾਂ ਜੋ ਉਹ ਕਾਨੂੰਨੀ ਤੌਰ 'ਤੇ ਕੰਮ ਕਰ ਸਕਣ। ਹਾਲਾਂਕਿ, ਸਾਲ 2020 ਵਿੱਚ ਬੈਨ ਹੋਇਆ ਪਾਪੁੱਲਰ ਸ਼ਾਰਟ ਵੀਡੀਓ ਐਪ ਟਿਕਟਾੱਕ ਦੀ ਵਾਪਸੀ ਨਹੀਂ ਹੋਈ ਹੈ।



ਭਾਰਤ ਵਿੱਚ ਜਿਨ੍ਹਾਂ 36 ਚੀਨੀ ਐਪਾਂ ਦੀ ਵਾਪਸੀ ਹੋਈ ਹੈ, ਉਨ੍ਹਾਂ ਵਿੱਚ Xender, MangoTV, Youku, Taobao ਅਤੇ ਡੇਟਿੰਗ ਐਪ Tantan ਸ਼ਾਮਲ ਹਨ।



Xender: ਫਾਈਲ ਸ਼ੇਅਰ, ਸ਼ੇਅਰ ਮਿਊਜ਼ਿਕ ਨਾਮ ਨਾਲ ਇਹ ਐਪਲ ਦੇ ਐਪ ਸਟੋਰ 'ਤੇ ਵਾਪਸ ਆ ਗਿਆ ਹੈ। ਹਾਲਾਂਕਿ, ਇਹ ਅਜੇ ਗੂਗਲ ਪਲੇ ਸਟੋਰ 'ਤੇ ਉਪਲਬਧ ਨਹੀਂ ਹੈ।



ਇਸ ਤੋਂ ਇਲਾਵਾ, ਡੇਟਿੰਗ ਐਪ ਨੇ ਆਪਣਾ ਨਾਮ ਬਦਲ ਕੇ ਟੈਨਟੈਨ - ਏਸ਼ੀਅਨ ਡੇਟਿੰਗ ਐਪ ਕਰ ਦਿੱਤਾ ਹੈ। ਹਾਲਾਂਕਿ, ਅਲੀਬਾਬਾ ਗਰੁੱਪ ਦਾ Taobao ਬਿਨਾਂ ਕਿਸੇ ਰੀਬ੍ਰਾਂਡਿੰਗ ਦੇ ਨਾਲ ਨਹੀਂ ਆਇਆ ਹੈ। ਇਹ ਇਸ ਨਾਮ ਨਾਲ ਉਪਲਬਧ ਹੈ।



ਦੱਸ ਦੇਈਏ ਕਿ ਕੁਝ ਐਪਸ ਨੇ ਆਪਣੇ ਬ੍ਰਾਂਡ ਅਤੇ ਮਾਲਕ ਦੀ ਜਾਣਕਾਰੀ ਵਿੱਚ ਮਾਮੂਲੀ ਬਦਲਾਅ ਕੀਤੇ ਹਨ, ਜਦੋਂ ਕਿ ਕੁਝ ਹੋਰਾਂ ਨੇ ਭਾਰਤੀ ਕੰਪਨੀਆਂ ਨਾਲ ਡੀਲ ਕਰਕੇ ਕਾਨੂੰਨੀ ਤੌਰ 'ਤੇ ਕੰਮ ਕਰਨ ਦਾ ਰਸਤਾ ਲੱਭ ਲਿਆ ਹੈ।



ਚੀਨੀ ਸਟ੍ਰੀਮਿੰਗ ਪਲੇਟਫਾਰਮ ਮੈਂਗੋਟੀਵੀ ਬਿਨਾਂ ਕਿਸੇ ਬਦਲਾਅ ਦੇ, ਤੁਰੰਤ ਵਾਪਸ ਆ ਗਿਆ ਹੈ। ਨਾ ਤਾਂ ਇਸਦਾ ਨਾਮ ਬਦਲਿਆ ਹੈ ਅਤੇ ਨਾ ਹੀ ਇਸਦੀ ਪਛਾਣ।



ਇਸ ਤੋਂ ਇਲਾਵਾ, ਯੂਕੂ, ਇੱਕ ਪ੍ਰਮੁੱਖ ਚੀਨੀ ਵੀਡੀਓ ਸਟ੍ਰੀਮਿੰਗ ਸੇਵਾ ਜਿਸਦੀ ਤੁਲਨਾ ਅਕਸਰ ਯੂਟਿਊਬ ਨਾਲ ਕੀਤੀ ਜਾਂਦੀ ਹੈ, ਇਹ ਵੀ ਵਾਪਸ ਆ ਗਿਆ ਹੈ।



ਫੈਸ਼ਨ ਸ਼ਾਪਿੰਗ ਐਪ Sherin ਨੇ ਰਿਲਾਇੰਸ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ ਇਸਦਾ ਡੇਟਾ ਸਿਰਫ਼ ਭਾਰਤ ਵਿੱਚ ਹੀ ਰਹੇਗਾ। PUBG ਮੋਬਾਈਲ, ਜਿਸ 'ਤੇ 2020 ਵਿੱਚ ਪਾਬੰਦੀ ਲਗਾਈ ਗਈ ਸੀ।