ਇਸੇ ਵਜ੍ਹਾ ਕਰਕੇ ਜਲਦੀ ਖ਼ਤਮ ਹੋ ਜਾਂਦੀ ਹੈ ਫ਼ੋਨ ਦੀ ਬੈਟਰੀ
ਫ਼ੋਨ ਦੀ ਬੈਟਰੀ ਦਾ ਮੁੱਖ ਕੰਮ ਤੁਹਾਡੇ ਸਮਾਰਟਫੋਨ ਨੂੰ ਪਾਵਰ ਦੇਣਾ ਹੈ, ਜਿਸ ਨਾਲ ਸਕ੍ਰੀਨ, ਪ੍ਰੋਸੈਸਰ, ਕੈਮਰਾ ਅਤੇ ਐਪਸ ਚੱਲਦੇ ਰਹਿੰਦੇ ਹਨ।
ਸਕ੍ਰੀਨ ਦੀ ਲਾਈਟ ਸਭ ਤੋਂ ਵੱਧ ਬੈਟਰੀ ਖਰਚ ਕਰਦੀ ਹੈ ਅਤੇ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਐਪਸ ਬੰਦ ਹੋਣ ਤੋਂ ਬਾਅਦ ਵੀ ਬੈਕਗ੍ਰਾਊਂਡ ਵਿੱਚ ਚੱਲਦੇ ਰਹਿੰਦੇ ਹਨ।
ਕਮਜ਼ੋਰ ਨੈੱਟਵਰਕ ਵਿੱਚ ਫ਼ੋਨ ਲਗਾਤਾਰ ਟਾਵਰ ਦੀ ਖੋਜ ਕਰਦਾ ਹੈ, ਜਿਸ ਨਾਲ ਬੈਟਰੀ ਖਤਮ ਹੋ ਜਾਂਦੀ ਹੈ।
ਹਰ ਸਮੇਂ ਲੋਕੇਸ਼ਨ ਚਾਲੂ ਰਹਿਣ ਨਾਲ ਮੈਪਸ ਅਤੇ ਹੋਰ ਐਪਸ ਬੈਟਰੀ ਖਿੱਚਦੇ ਹਨ ਅਤੇ ਹਰ ਸਕਿੰਟ ਆਉਣ ਵਾਲੇ ਨੋਟੀਫੇਕਸ਼ਨ ਫ਼ੋਨ ਨੂੰ ਸਲੀਪ ਮੋਡ 'ਚ ਜਾਣ ਨਹੀਂ ਦਿੰਦੇ ।
ਬਹੁਤ ਜ਼ਿਆਦਾ ਗਰਮੀ ਜਾਂ ਠੰਡ 'ਚ ਬੈਟਰੀ ਦੀ ਰਸਾਇਣਕ ਸਮਰੱਥਾ ਘੱਟ ਜਾਂਦੀ ਹੈ ਅਤੇ ਬਲੂਟੁੱਥ/ਵਾਈ-ਫਾਈ ਦਾ ਇਸਤੇਮਾਲ ਨਾ ਹੋਣ 'ਤੇ ਵੀ ਇਸਨੂੰ ਚਾਲੂ ਰੱਖਣਾ।
ਪੁਰਾਣੀ ਬੈਟਰੀ ਸਮੇਂ ਦੇ ਨਾਲ ਲਿਥੀਅਮ-ਆਇਨ ਬੈਟਰੀ ਦੀ ਸਮਰੱਥਾ ਘੱਟ ਜਾਂਦੀ ਹੈ ।
ਐਨੀਮੇਟਡ ਵਾਲਪੇਪਰ ਅਤੇ ਹਰ ਕੀਬੋਰਡ ਦਬਾਉਣ 'ਤੇ ਵਾਈਬ੍ਰੇਸ਼ਨ ਨਾਲ ਜ਼ਿਆਦਾ ਬਿਜਲੀ ਖਪਤ ਹੁੰਦੀ ਹੈ।
ਆਪਣੇ ਫ਼ੋਨ ਨੂੰ ਸਮੇਂ ਸਿਰ ਅੱਪਡੇਟ ਨਾ ਕਰਨ ਨਾਲ ਬੈਟਰੀ ਲਾਈਫ ਵੀ ਖਰਾਬ ਹੋ ਜਾਂਦੀ ਹੈ।
ਬੈਟਰੀ ਲਾਈਫ਼ ਨੂੰ ਵੱਧ ਤੋਂ ਵੱਧ ਕਰਨ ਲਈ ਇਸਨੂੰ 20% ਅਤੇ 80% ਦੇ ਵਿਚਕਾਰ ਚਾਰਜ ਰੱਖਣਾ ਅਤੇ ਇਸਨੂੰ ਬਹੁਤ ਜ਼ਿਆਦਾ ਗਰਮੀ ਤੋਂ ਬਚਾਉਣਾ ਸਭ ਤੋਂ ਵਧੀਆ ਹੈ।