ਭਾਰਤ ਵਿੱਚ ਰੋਜ਼ ਲੱਖਾਂ ਲੋਕਾਂ ਨੂੰ ਸਪੈਮ ਅਤੇ ਜਾਅਲੀ ਬੈਂਕ ਕਾਲਾਂ ਆਉਂਦੀਆਂ ਹਨ, ਇਸ ਨਾਲ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ

ਪਰ ਹੁਣ TRAI ਦਾ ਨਵਾਂ ਨਿਯਮ ਇਸ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਖਤਮ ਕਰ ਦੇਵੇਗਾ

Published by: ਏਬੀਪੀ ਸਾਂਝਾ

ਨਵੇਂ ਨਿਯਮ ਨਾਲ ਲੋਕਾਂ ਨੂੰ ਪਹਿਲੀ ਰਿੰਗ 'ਤੇ ਹੀ ਪਤਾ ਲੱਗ ਜਾਵੇਗਾ ਕਾਲ ਅਸਲੀ ਹੈ ਜਾਂ ਨਕਲੀ

Published by: ਏਬੀਪੀ ਸਾਂਝਾ

TRAI ਨੇ ਫੈਸਲਾ ਕੀਤਾ ਹੈ ਕਿ ਬੈਂਕਿੰਗ, ਵਿੱਤ ਅਤੇ ਬੀਮਾ (BFSI) ਖੇਤਰ ਹੁਣ ਆਪਣੀਆਂ ਸਾਰੀਆਂ ਸੇਵਾਵਾਂ ਅਤੇ ਲੈਣ-ਦੇਣ ਨਾਲ ਸਬੰਧਤ ਕਾਲਾਂ ਲਈ ਸਿਰਫ਼ '1600' ਸੀਰੀਜ਼ ਦੀ ਵਰਤੋਂ ਕਰੇਗਾ

Published by: ਏਬੀਪੀ ਸਾਂਝਾ

ਇਸਦਾ ਮਤਲਬ ਹੈ ਕਿ ਭਵਿੱਖ ਵਿੱਚ, ਬੈਂਕ ਅਤੇ ਵਿੱਤੀ ਸੰਸਥਾਵਾਂ ਮੁੱਖ ਤੌਰ 'ਤੇ ਤੁਹਾਨੂੰ 1600 ਤੋਂ ਸ਼ੁਰੂ ਹੋਣ ਵਾਲੇ ਨੰਬਰਾਂ ਤੋਂ ਕਾਲ ਕਰਨਗੀਆਂ।

Published by: ਏਬੀਪੀ ਸਾਂਝਾ

ਇਸ ਦਾ ਉਦੇਸ਼ ਗਾਹਕਾਂ ਲਈ ਭਰੋਸੇਯੋਗ ਕਾਲਾਂ ਦੀ ਪਛਾਣ ਕਰਨਾ ਆਸਾਨ ਬਣਾਉਣਾ, ਜਾਅਲੀ ਬੈਂਕ ਕਾਲਾਂ ਰਾਹੀਂ ਧੋਖਾਧੜੀ ਨੂੰ ਰੋਕਣਾ, ਡਿਜੀਟਲ ਅਤੇ ਵਿੱਤੀ ਸੁਰੱਖਿਆ ਨੂੰ ਮਜ਼ਬੂਤ ਕਰਨਾ

Published by: ਏਬੀਪੀ ਸਾਂਝਾ

ਆਹ ਤਰੀਕ ਆਖਰੀ- ਸਾਰੇ ਵਪਾਰਕ ਬੈਂਕ (ਜਨਤਕ, ਨਿੱਜੀ, ਵਿਦੇਸ਼ੀ) – 1 ਜਨਵਰੀ, 2026, ਵੱਡੇ NBFC, ਭੁਗਤਾਨ ਬੈਂਕ, ਛੋਟੇ ਵਿੱਤ ਬੈਂਕ – 1 ਫਰਵਰੀ, 2026

Published by: ਏਬੀਪੀ ਸਾਂਝਾ

ਬਾਕੀ NBFC, ਸਹਿਕਾਰੀ ਬੈਂਕ, ਪੇਂਡੂ ਬੈਂਕ – 1 ਮਾਰਚ, 2026, ਮਿਊਚੁਅਲ ਫੰਡ ਅਤੇ AMC – 15 ਫਰਵਰੀ, 2026

Published by: ਏਬੀਪੀ ਸਾਂਝਾ

ਯੋਗ ਸਟਾਕ ਬ੍ਰੋਕਰ (QSB) – 15 ਮਾਰਚ, 2026, ਪੈਨਸ਼ਨ ਫੰਡ ਮੈਨੇਜਰ ਅਤੇ ਰਿਕਾਰਡ-ਕੀਪਿੰਗ ਏਜੰਸੀਆਂ – 15 ਫਰਵਰੀ, 2026

Published by: ਏਬੀਪੀ ਸਾਂਝਾ

ਬੀਮਾ ਖੇਤਰ – ਜਲਦੀ ਹੀ ਜਾਰੀ ਕੀਤੀ ਜਾਵੇਗੀ ਤਰੀਕ, ਇਨ੍ਹਾਂ ਤਰੀਕਾਂ ਤੋਂ ਬਾਅਦ, ਕੋਈ ਵੀ BFSI ਸੰਸਥਾ ਪੁਰਾਣੇ ਨੰਬਰਾਂ ਤੋਂ ਕਾਲ ਨਹੀਂ ਕਰ ਸਕੇਗੀ।

Published by: ਏਬੀਪੀ ਸਾਂਝਾ