ਤੇਜਸਵੀ ਪ੍ਰਕਾਸ਼ ਇਸ ਸਮੇਂ ਏਕਤਾ ਕਪੂਰ ਦੇ ਸੁਪਰਨੈਚੁਰਲ ਸ਼ੋਅ ਨਾਗਿਨ 6 ਵਿੱਚ ਨਜ਼ਰ ਆ ਰਹੀ ਹੈ। ਸ਼ੇਸ਼ਨਾਗਿਨ ਦੇ ਰੋਲ 'ਚ ਤੇਜਸਵੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਨਾਗਿਨ 6 ਵਿੱਚ ਕੰਮ ਕਰਨ ਤੋਂ ਪਹਿਲਾਂ, ਤੇਜਸਵੀ ਪ੍ਰਕਾਸ਼ ਨੇ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ 15 ਦੀ ਟਰਾਫੀ ਜਿੱਤੀ ਸੀ।
ਬਿੱਗ ਬੌਸ 15 ਦੇ ਦੌਰਾਨ ਹੀ ਤੇਜਸਵੀ ਪ੍ਰਕਾਸ਼ ਦੀ ਮੁਲਾਕਾਤ ਕਰਨ ਕੁੰਦਰਾ ਨਾਲ ਹੋਈ ਸੀ। ਦੋਵਾਂ ਦਾ ਪਿਆਰ ਬੀਬੀ ਘਰ ਤੋਂ ਸ਼ੁਰੂ ਹੋਇਆ ਸੀ ਅਤੇ ਉਹ ਅੱਜ ਵੀ ਇਕੱਠੇ ਹਨ।