What Is Sengol: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਵਿਧੀ ਵਿਧਾਨ ਨਾਲ ਲੋਕਤੰਤਰ ਦੇ ਨਵੇਂ ਮੰਦਰ ਵਿਚ ਸੇਂਗੋਲ 'ਚ ਦੀ ਸਥਾਪਿਤ ਕੀਤੀ। ਤਾਮਿਲਨਾਡੂ ਦੇ ਅਧੀਨਮ ਸੰਤਾਂ ਨੇ ਧਾਰਮਿਕ ਰਸਮਾਂ ਤੋਂ ਬਾਅਦ ਇਸ ਸੇਂਗੋਲ ਨੂੰ ਪੀਐਮ ਮੋਦੀ ਨੂੰ ਸੌਂਪਿਆ। ਜੇ ਤੁਸੀਂ ਸੇਂਗੋਲ ਬਾਰੇ ਨਹੀਂ ਜਾਣਦੇ ਤਾਂ ਦੱਸ ਦੇਈਏ ਕਿ ਇਸ ਦਾ ਇਤਿਹਾਸ ਲਗਭਗ 5000 ਸਾਲ ਪੁਰਾਣਾ ਹੈ। ਸੇਂਗੋਲ ਦਾ ਇਤਿਹਾਸ ਆਧੁਨਿਕ ਭਾਰਤ ਦੀ ਆਜ਼ਾਦੀ ਨਾਲ ਵੀ ਜੁੜਿਆ ਹੋਇਆ ਹੈ, ਇੱਥੇ ਹੀ ਨਹੀਂ, ਇਸ ਦੀਆਂ ਕਈ ਕੜੀਆਂ ਚੋਲ ਰਾਜਵੰਸ਼ ਨਾਲ ਵੀ ਜੁੜੀਆਂ ਹੋਈਆਂ ਹਨ। ਰਾਮਾਇਣ ਅਤੇ ਮਹਾਭਾਰਤ ਦੇ ਕਈ ਪ੍ਰਸੰਗਾਂ ਵਿੱਚ ਵੀ ਅਜਿਹੇ ਉੱਤਰਾਧਿਕਾਰੀ ਸੌਂਪਣ ਦੇ ਜ਼ਿਕਰ ਮਿਲਦੇ ਹਨ। ਇਨ੍ਹਾਂ ਵਿਚ ਕਿਸੇ ਵੀ ਰਾਜੇ ਦੀ ਤਾਜਪੋਸ਼ੀ, ਤਾਜ ਪਹਿਨਣਾ ਅਤੇ ਸੱਤਾ ਸੌਂਪਣ ਦੇ ਪ੍ਰਤੀਕ ਵਜੋਂ ਇਸ ਦੀ ਵਰਤੋਂ ਨੂੰ ਦਰਸਾਇਆ ਗਿਆ ਹੈ। ਜਦੋਂ ਕਿਸੇ ਰਾਜੇ ਦੀ ਤਾਜਪੋਸ਼ੀ ਹੁੰਦੀ ਸੀ ਜਾਂ ਤਾਜ ਪਹਿਨਾਇਆ ਜਾਂਦਾ ਸੀ, ਤਾਂ ਉਸ ਨੂੰ ਇੱਕ ਸੋਟੀ ਦਿੱਤੀ ਜਾਂਦੀ ਸੀ ਜਿਸ ਨੂੰ ਰਾਜਦੰਡ (ਸੇਂਗੋਲ) ਕਿਹਾ ਜਾਂਦਾ ਸੀ। ਤਾਂ ਆਓ ਜਾਣਦੇ ਹਾਂ ਸੇਂਗੋਲ ਦੀ ਕਹਾਣੀ। ਲੋਕ ਸਭਾ ਦੇ ਸਪੀਕਰ ਦੀ ਸੀਟ ਦੇ ਨੇੜੇ ਕੀਤਾ ਗਿਆ ਹੈ ਸਥਾਪਿਤ : ਤਾਮਿਲਨਾਡੂ ਨਾਲ ਸਬੰਧਤ ਰੱਖਣ ਵਾਲੇ ਤੇ ਚਾਂਦੀ ਨਾਲ ਬਣੇ ਅਤੇ ਸੋਨੇ ਦੀ ਪਰਤ ਵਾਲੇ ਇਤਿਹਾਸਕ ਰਾਜਦੰਡ (ਸੇਂਗੋਲ) ਨੂੰ ਲੋਕਸਭਾ ਸਪੀਕਰ ਦੀ ਸੀਟ ਦੇ ਕੋਲ ਸਥਾਪਿਤ ਕੀਤਾ ਗਿਆ ਹੈ। ਦੱਸ ਦੇਈਏ ਕਿ ਅਗਸਤ 1947 ਵਿੱਚ ਇਸ ਨੂੰ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਸੱਤਾ ਦੇ ਤਬਾਦਲੇ ਦੇ ਪ੍ਰਤੀਕ ਵਜੋਂ ਦਿੱਤਾ ਗਿਆ ਸੀ। ਇਸ ਰਸਮੀ ਰਾਜਦੰਡ ਨੂੰ ਇਲਾਹਾਬਾਦ ਮਿਊਜ਼ੀਅਮ ਦੀ ਨਹਿਰੂ ਗੈਲਰੀ ਵਿੱਚ ਰੱਖਿਆ ਗਿਆ ਸੀ। ਸੇਂਗੋਲ ਨੂੰ ਅੰਗਰੇਜ਼ਾਂ ਤੋਂ ਸੱਤਾ ਪ੍ਰਾਪਤ ਕਰਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਸਵੀਕਾਰ ਕੀਤਾ ਸੀ। ਸੇਂਗੋਲ ਨੂੰ ਮਿਊਜ਼ੀਅਮ 'ਚ ਰੱਖਣ ਦੀ ਗੱਲ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਆਪਣੀ ਪ੍ਰਤੀਕਿਰਿਆ, ਉਨ੍ਹਾਂ ਕਿਹਾ- ਸੇਂਗੋਲ ਨੂੰ ਮਿਊਜ਼ੀਅਮ 'ਚ ਰੱਖਣਾ ਸਹੀ ਨਹੀਂ ਹੋਵੇਗਾ। ਆਜ਼ਾਦੀ ਤੋਂ ਬਾਅਦ ਸੇਂਗੋਲ ਨੂੰ ਵਿਸਾਰ ਦਿੱਤਾ ਗਿਆ ਸੀ। ਚੋਲ ਸਾਮਰਾਜ ਨਾਲ ਜੁੜਿਆ ਹੈ ਸੇਂਗੋਲ : ਸੇਂਗੋਲ ਦਾ ਸਬੰਧ ਚੋਲ ਸਾਮਰਾਜ ਨਾਲ ਹੈ। ਇਹ ਕਿਹਾ ਜਾਂਦਾ ਹੈ ਕਿ ਜੋ ਕੋਈ ਵੀ ਸੇਂਗੋਲ ਪ੍ਰਾਪਤ ਕਰਦਾ ਹੈ, ਉਸ ਤੋਂ ਨਿਰਪੱਖ ਅਤੇ ਨਿਆਂਪੂਰਨ ਰਾਜ ਦੀ ਉਮੀਦ ਕੀਤੀ ਜਾਂਦੀ ਹੈ। ਸੇਂਗੋਲ ਸੰਸਕ੍ਰਿਤ ਦੇ ਸ਼ਬਦ ਸ਼ੰਕੂ ਤੋਂ ਲਿਆ ਗਿਆ ਹੈ। ਜਿਸ ਦਾ ਅਰਥ ਹੈ ਸ਼ੰਖ। ਸੇਂਗੋਲ ਨੂੰ ਭਾਰਤੀ ਸਮਰਾਟ ਦੀ ਸ਼ਕਤੀ ਅਤੇ ਅਧਿਕਾਰ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਦੱਸ ਦੇਈਏ ਕਿ ਸੇਂਗੋਲ ਨੂੰ ਸੋਨੇ ਜਾਂ ਚਾਂਦੀ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ। ਇਸ ਨੂੰ ਕਈ ਕਿਸਮ ਦੇ ਕੀਮਤੀ ਪੱਥਰਾਂ ਨਾਲ ਸਜਾਇਆ ਗਿਆ ਸੀ। ਸੇਂਗੋਲ ਪਹਿਲੀ ਵਾਰ ਮੌਰੀਆ ਸਾਮਰਾਜ ਵਿੱਚ ਵਰਤਿਆ ਗਿਆ ਸੀ। ਇਸ ਤੋਂ ਬਾਅਦ ਚੋਲ ਸਾਮਰਾਜ ਅਤੇ ਗੁਪਤਾ ਸਾਮਰਾਜ ਆਇਆ। ਇਹ ਆਖਰੀ ਵਾਰ ਮੁਗਲ ਕਾਲ ਦੌਰਾਨ ਵਰਤਿਆ ਗਿਆ ਸੀ। ਹਾਲਾਂਕਿ ਈਸਟ ਇੰਡੀਆ ਕੰਪਨੀ ਨੇ ਵੀ ਇਸਨੂੰ ਭਾਰਤ ਵਿੱਚ ਆਪਣੇ ਅਧਿਕਾਰ ਦੇ ਪ੍ਰਤੀਕ ਵਜੋਂ ਵਰਤਿਆ। ਸੇਂਗੋਲ ਵਿੱਚ ਕਿਉਂ ਹੈ ਨੰਦੀ? : ਸੇਂਗੋਲ ਦੇ ਸਿਖਰ 'ਤੇ ਤੁਸੀਂ ਭਗਵਾਨ ਸ਼ਿਵ ਦੇ ਪਿਆਰੇ ਨੰਦੀ ਨੂੰ ਦੇਖ ਸਕਦੇ ਹੋ। ਨੰਦੀ ਦੀ ਮੂਰਤੀ ਸ਼ਾਇਵ ਪਰੰਪਰਾ ਨਾਲ ਇਸ ਦੇ ਸਬੰਧ ਨੂੰ ਦਰਸਾਉਂਦੀ ਹੈ। ਇੰਨਾ ਹੀ ਨਹੀਂ ਹਿੰਦੂ ਧਰਮ ਵਿੱਚ ਨੰਦੀ ਦੀ ਮੂਰਤੀ ਰੱਖਣ ਦੇ ਹੋਰ ਵੀ ਕਈ ਅਰਥ ਹਨ। ਹਿੰਦੂ ਅਤੇ ਸ਼ੈਵ ਪਰੰਪਰਾ ਵਿੱਚ ਨੰਦੀ ਨੂੰ ਸਮਰਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਸਮਰਪਣ ਰਾਜੇ ਅਤੇ ਪਰਜਾ ਦੋਹਾਂ ਦੁਆਰਾ ਰਾਜ ਨੂੰ ਸਮਰਪਿਤ ਹੋਣ ਦਾ ਵਚਨ ਹੈ।