ਇਸ਼ਾਂਤ ਸ਼ਰਮਾ ਅਤੇ ਪ੍ਰਤਿਮਾ ਦਾ ਵਿਆਹ ਦਸੰਬਰ 2016 ਵਿੱਚ ਹੋਇਆ ਸੀ। ਦੋਵੇਂ ਸੋਸ਼ਲ ਮੀਡੀਆ 'ਤੇ ਕਈ ਵਾਰ ਇਕੱਠੇ ਤਸਵੀਰਾਂ ਸ਼ੇਅਰ ਕਰਦੇ ਹਨ। ਇੰਨਾ ਹੀ ਨਹੀਂ, ਪ੍ਰਤਿਮਾ ਸਟੇਡੀਅਮ 'ਚ ਕਈ ਵਾਰ ਇਸ਼ਾਂਤ ਨੂੰ ਚੀਅਰ ਕਰਦੀ ਵੀ ਨਜ਼ਰ ਆਉਂਦੀ ਹੈ।
ਇਸ਼ਾਂਤ ਸ਼ਰਮਾ ਨੇ ਟੀਮ ਇੰਡੀਆ ਲਈ ਹੁਣ ਤੱਕ 105 ਟੈਸਟ ਮੈਚ, 80 ਵਨਡੇ ਅਤੇ 14 ਟੀ-20 ਮੈਚ ਖੇਡੇ ਹਨ।
ਇਸ਼ਾਂਤ ਸ਼ਰਮਾ ਨੇ ਟੈਸਟ ਕ੍ਰਿਕਟ 'ਚ 300 ਤੋਂ ਜ਼ਿਆਦਾ ਵਿਕਟਾਂ ਲਈਆਂ ਹਨ ਪਰ ਉਹ ਪਿਛਲੇ ਕੁਝ ਸਮੇਂ ਤੋਂ ਟੀਮ ਇੰਡੀਆ ਦਾ ਹਿੱਸਾ ਨਹੀਂ ਹਨ।