ਇੱਕ ਰਿਪੋਰਟ ਦੇ ਮੁਤਾਬਕ ਪਿਘਲਣ ਵਾਲੇ ਆਰਕਟਿਕ ਪਰਮਾਫ੍ਰਾਸਟ ਤੋਂ ਜ਼ੋਮਬੀ ਵਾਇਰਸ ਨਿਕਲ ਸਕਦਾ ਹੈ ਇਸ ਨਾਲ ਕੋਰੋਨਾ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਗਲੋਬਲ ਵਾਰਮਿੰਗ ਦੇ ਕਰਕੇ ਵਧਦੇ ਤਾਪਮਾਨ ਦੇ ਕਰਕੇ ਜਮੀ ਹੋਈ ਬਰਫ਼ ਪਿਘਲਣ ਲੱਗ ਜਾਂਦੀ ਹੈ ਇਸ ਨਾਲ ਖਤਰਾ ਵੱਧ ਗਿਆ ਹੈ ਕਿਹਾ ਜਾ ਰਿਹਾ ਹੈ ਇਸ ਨਾਲ ਇੱਕ ਵੱਡੀ ਮਹਾਂਮਾਰੀ ਆ ਸਕਦੀ ਹੈ ਇਹ ਪੋਲੀਓ ਦਾ ਪ੍ਰਾਚੀਨ ਰੂਪ ਵੀ ਹੋ ਸਕਦਾ ਹੈ ਕਿਹਾ ਜਾਂਦਾ ਹੈ ਬਰਫੀਲੀ ਜ਼ਮੀਨ ਵਿੱਚ ਕਈ ਹਜ਼ਾਰ ਸਾਲਾਂ ਤੱਕ ਰਹਿਣ ਦੇ ਬਾਵਜੂਦ ਉਹ ਸੰਕਰਮਿਤ ਹੈ ਇਸ ਵਾਇਰਸ ਦੇ ਜਿੰਦਾ ਹੋਣ ਕਰਕੇ ਮਨੁੱਖਾਂ ਦੀ ਸਥਿਤੀ ਖਰਾਬ ਹੋ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ 13 ਨਵੇਂ ਰੋਗਾਣੂਆਂ ਨੂੰ ਲੱਭਿਆ ਗਿਆ ਹੈ ਇਨ੍ਹਾਂ ਸਾਰਿਆਂ ਨੂੰ ਜ਼ੋਂਬੀ ਵਾਇਰਸ ਦਾ ਨਾਂਅ ਦਿੱਤਾ ਗਿਆ ਹੈ