ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਅੱਜ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ ਉਨ੍ਹਾਂ ਨੂੰ ਪੰਜਾਬੀ ਫ਼ਿਲਮੀ ਗੀਤਾਂ ਦੇ ਨਾਲ-ਨਾਲ ਹਿੰਦੀ ਫ਼ਿਲਮੀ ਗੀਤਾਂ ਲਈ ਵੀ ਜਾਣਿਆ ਜਾਂਦਾ ਹੈ 1980 'ਚ 'ਦਿਲ ਦਾ ਮਮਲਾ ਹੈ' ਗੀਤ ਨਾਲ ਉਸ ਨੇ ਆਪਣੀ ਪਛਾਣ ਬਣਾਈ ਇਸ ਤੋਂ ਬਾਅਦ ਉਸਨੇ 34 ਤੋਂ ਵੱਧ ਐਲਬਮਾਂ ਰਿਕਾਰਡ ਕੀਤੀਆਂ ਅਤੇ 305 ਤੋਂ ਵੱਧ ਗੀਤ ਲਿਖੇ ਗੁਰਦਾਸ ਮਾਨ ਨੂੰ ਬਚਪਨ ਤੋਂ ਹੀ ਸੰਗੀਤ ਅਤੇ ਮਿਮਿਕਰੀ ਵਿੱਚ ਬਹੁਤ ਦਿਲਚਸਪੀ ਸੀ ਗੁਰਦਾਸ ਮਾਨ ਨੇ ਸ਼ੁਰੂ ਵਿੱਚ ਬਿਜਲੀ ਬੋਰਡ ਵਿੱਚ ਕੰਮ ਕੀਤਾ ਗਾਇਕੀ ਤੋਂ ਇਲਾਵਾ ਗੁਰਦਾਸ ਮਾਨ ਪੰਜਾਬੀ, ਹਿੰਦੀ ਅਤੇ ਤਾਮਿਲ ਫ਼ਿਲਮਾਂ ਵਿੱਚ ਵੀ ਕੰਮ ਕਰਦਾ ਹੈ ਉਸਨੇ ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ ਵਿੱਚ ਆਪਣੀ ਭੂਮਿਕਾ ਨਿਭਾਈ ਉਨ੍ਹਾਂ ਨੇ ਸ਼ਾਹਰੁਖ ਖਾਨ ਤੇ ਅਭਿਨੇਤਰੀ ਪ੍ਰਿਟੀ ਜ਼ਿੰਟਾ ਨਾਲ 'ਵੀਰ-ਜ਼ਾਰਾ' 'ਚ ਖਾਸ ਭੂਮਿਕਾ ਨਿਭਾਈ ਸੀ ਉਨ੍ਹਾਂ ਦੇ ਨਵੇਂ ਗੀਤ ਦਾ ਟੀਜ਼ਰ ਅੱਜ (4 ਜਨਵਰੀ 2023 ਨੂੰ) ਦੁਪਹਿਰ 12 ਵਜੇ ਰਿਲੀਜ਼ ਕੀਤਾ ਜਾਵੇਗਾ