ਬਹੁਤ ਸਾਰੇ ਲੋਕ ਟਮਾਟਰ ਨੂੰ ਸਿਰਫ ਸਬਜ਼ੀ ਦਾ ਸੁਆਦ ਵਧਾਉਣ ਜਾਂ ਫਿਰ ਸਲਾਦ ਦਾ ਜ਼ਰੀਆ ਹੀ ਮੰਨਦੇ ਹਨ ਪਰ ਟਮਾਟਰ ਇਸ ਤੋਂ ਵੀ ਅੱਗੇ ਮਹੱਤਵਪੂਰਨ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ।



ਟਮਾਟਰ ਨੂੰ ਪੁਰਸ਼ਾਂ ਲਈ ਖਾਸਕਰ ਸੁਪਰਫੂਡ ਮੰਨਿਆ ਜਾਂਦਾ ਹੈ। ਇਸ ਵਿੱਚ ਮੌਜੂਦ ਲਾਈਕੋਪੀਨ ਲੋਕਾਂ ਨੂੰ ਕਈ ਸਿਹਤ ਲਾਭ ਪਹੁੰਚਾ ਸਕਦਾ ਹੈ।



ਇਨ੍ਹਾਂ ਲਾਭਾਂ ਵਿੱਚ ਕਾਰਡੀਓਵੈਸਕੁਲਰ ਬਿਮਾਰੀਆਂ ਦੇ ਜੋਖਮ ਨੂੰ ਘਟਾਉਣਾ ਤੇ ਕੁਝ ਕਿਸਮ ਦੇ ਕੈਂਸਰ ਦੇ ਜੋਖਮ ਨੂੰ ਘਟਾਉਣਾ ਸ਼ਾਮਲ ਹੈ, ਜਿਵੇਂ ਕਿ ਪ੍ਰੋਸਟੇਟ ਕੈਂਸਰ।



ਦੱਸ ਦਈਏ ਕਿ ਪ੍ਰੋਸਟੇਟ ਕੈਂਸਰ ਸਿਰਫ਼ ਮਰਦਾਂ ਵਿੱਚ ਹੁੰਦਾ ਹੈ ਕਿਉਂਕਿ ਸਿਰਫ਼ ਉਨ੍ਹਾਂ ਵਿੱਚ ਹੀ ਪ੍ਰੋਸਟੇਟ ਗਲੈਂਡ ਹੁੰਦੀ ਹੈ। ਇਸ ਤਰ੍ਹਾਂ ਦਾ ਕੈਂਸਰ ਉਦੋਂ ਹੁੰਦਾ ਹੈ ਜਦੋਂ ਗਲੈਂਡ ਵਿੱਚ ਮੌਜੂਦ ਸੈੱਲ ਬਿਨਾਂ ਕੰਟਰੋਲ ਦੇ ਵਧਣ ਲੱਗਦੇ ਹਨ।



ਹੁਣ ਇੱਕ ਨਵੇਂ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਪੁਰਸ਼ ਹਰ ਹਫ਼ਤੇ 10 ਤੋਂ ਵੱਧ ਟਮਾਟਰਾਂ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਬਿਮਾਰੀ ਦਾ ਖ਼ਤਰਾ ਨਹੀਂ ਹੁੰਦਾ।



ਕੈਂਸਰ ਐਪੀਡੈਮਿਓਲੋਜੀ ਬਾਇਓਮਾਰਕਰਜ਼ ਐਂਡ ਪ੍ਰੀਵੈਂਸ਼ਨ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ ਅਨੁਸਾਰ, ਟਮਾਟਰ ਲਾਈਕੋਪੀਨ ਦੀ ਮੌਜੂਦਗੀ ਕਾਰਨ ਪ੍ਰੋਸਟੇਟ ਕੈਂਸਰ ਦੇ ਜੋਖਮ ਨੂੰ ਘਟਾਉਣ ਦੇ ਯੋਗ ਹੋ ਸਕਦਾ ਹੈ।



ਲਾਇਕੋਪੀਨ ਵਿੱਚ ਸਰੀਰ ਵਿੱਚ ਜ਼ਹਿਰੀਲੇ ਤੱਤਾਂ ਨਾਲ ਲੜਨ ਦੀ ਸ਼ਕਤੀ ਹੁੰਦੀ ਹੈ, ਜੋ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ।



ਇਸ ਲਈ ਇਹ ਪ੍ਰੋਸਟੇਟ ਗ੍ਰੰਥੀ ਵਿੱਚ ਕੈਂਸਰ ਸੈੱਲਾਂ ਨੂੰ ਉਲਟਾਉਣ ਦੇ ਯੋਗ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਟਮਾਟਰ ਇਸ ਖਤਰੇ ਨੂੰ 18 ਫੀਸਦੀ ਤੱਕ ਘਟਾ ਸਕਦਾ ਹੈ।



ਅਧਿਐਨ ਵਿੱਚ ਕਿਹਾ ਗਿਆ ਹੈ ਕਿ ਪ੍ਰੋਸਟੇਟ ਕੈਂਸਰ ਦੁਨੀਆ ਭਰ ਵਿੱਚ ਪੁਰਸ਼ਾਂ ਵਿੱਚ ਦੂਜੇ ਸਭ ਤੋਂ ਆਮ ਕੈਂਸਰਾਂ ਵਿੱਚੋਂ ਇੱਕ ਹੈ। ਸਪੱਸ਼ਟ ਤੌਰ 'ਤੇ, ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਵਿਕਸਤ ਦੇਸ਼ਾਂ ਵਿੱਚ ਜ਼ਿਆਦਾ ਮਾਮਲੇ ਹਨ।



ਇਸ ਦੇ ਪਿੱਛੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਮਾਹਿਰਾਂ ਦਾ ਸੁਝਾਅ ਹੈ ਕਿ ਖੁਰਾਕ ਬਿਮਾਰੀ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ, ਖਾਸ ਤੌਰ 'ਤੇ ਬੇਕਡ ਬੀਨਜ਼ ਤੇ ਟਮਾਟਰ ਵਰਗੀਆਂ ਚੀਜ਼ਾਂ।



Thanks for Reading. UP NEXT

ਕੀ ਤੁਸੀਂ ਕਦੇ ਸੁਣੇ ਨੇ ਪੁਦੀਨੇ ਦੀਆਂ ਪੱਤੀਆਂ ਦੇ ਇਹ ਫ਼ਾਇਦੇ

View next story