ਪੈਸੇ ਬਚਾਉਣ ਲਈ ਇਦਾਂ ਬੁੱਕ ਕਰੋ ਹੋਟਲ

ਜਦੋਂ ਵੀ ਅਸੀਂ ਕਿਤੇ ਘੁੰਮਣ ਜਾਂਦੇ ਹਾਂ ਤਾਂ ਜ਼ਿਆਦਾ ਖਰਚੇ ਹੋ ਹੀ ਜਾਂਦੇ ਹਨ



ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਖਰਚਾ ਹੋਟਲ ਬੁਕਿੰਗ ਦਾ ਹੁੰਦਾ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਹੋਟਲ ਬੁੱਕ ਕਰਨ ਵੇਲੇ ਤੁਸੀਂ ਕਿਵੇਂ ਪੈਸੇ ਬਚਾ ਸਕਦੇ ਹੋ



ਹੋਟਲ ਬੁੱਕ ਕਰਨ ਵੇਲੇ ਸਾਰੇ ਵੈਬਸਾਈਟਸ ਅਤੇ ਐਪਸ ‘ਤੇ ਹੋਟਲ ਦੀ ਕੀਮਤ ਚੈੱਕ ਕਰੋ



ਅਕਸਰ ਹੋਟਲ ਦਾ ਰੇਟ ਵੀਕੈਂਡਸ ‘ਤੇ ਘੱਟ ਹੁੰਦਾ ਹੈ ਤਾਂ ਫਿਰ ਕੋਸ਼ਿਸ਼ ਕਰੋ ਕਿ ਤੁਸੀਂ ਵੀਕੈਂਡਸ ‘ਤੇ ਹੀ ਕਿਤੇ ਜਾਓ



ਆਨਲਾਈਨ ਹੋਟਲ ਬੁੱਕ ਕਰਨ ਵੇਲੇ ਅਕਸਰ ਕਈ ਕੂਪਨ ਅਤੇ ਕੈਸ਼ਬੈਕ ਮਿਲਦੇ ਹਨ, ਇਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਪੈਸੇ ਬਚਾ ਸਕਦੇ ਹੋ



ਹੋਟਲ ਬੁੱਕ ਕਰਨ ਵੇਲੇ ਤੁਸੀਂ ਉਸ ਦੀ ਲੋਕੇਸ਼ਨ ਦਾ ਧਿਆਨ ਜ਼ਰੂਰ ਰੱਖੋ, ਕੋਸ਼ਿਸ਼ ਕਰੋ ਕਿ ਹੋਟਲ ਟਰਾਂਸਪੋਰਟ ਤੋਂ ਦੂਰ ਨਾ ਹੋਵੇ



ਜੇਕਰ ਤੁਸੀਂ ਗਰੁੱਪ ਵਿੱਚ ਟ੍ਰੈਵਲ ਕਰ ਰਹੇ ਹੋ ਤਾਂ ਕੋਸ਼ਿਸ਼ ਕਰੋ ਇੱਕ ਸਾਥ ਹੋਟਲ ਬੁੱਕ ਕਰੋ, ਕਈ ਹੋਟਲ ਗਰੁੱਪ ਬੁਕਿੰਗ ‘ਤੇ ਡਿਸਕਾਊਂਟ ਦਿੰਦੇ ਹਨ



ਇਸ ਤੋਂ ਇਲਾਵਾ ਕ੍ਰੈਡਿਟ ਅਤੇ ਡੈਬਿਟ ਕਾਰਡ ਦੀ ਵਰਤੋਂ ਕਰਕੇ ਵੀ ਛੋਟ ਮਿਲਦੀ ਹੈ, ਇਦਾਂ ਬੁਕਿੰਗ ਕਰਕੇ ਵੀ ਤੁਸੀਂ ਪੈਸੇ ਬਚਾ ਸਕਦੇ ਹੋ

Published by: ਏਬੀਪੀ ਸਾਂਝਾ