ਕੀ ਤੁਸੀਂ ਵੀ ਜਾ ਰਹੇ ਹੋ ਕੇਦਾਰਨਾਥ ਯਾਤਰਾ ਤਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ



ਅਕਸ਼ੈ ਤ੍ਰਿਤੀਆ ਦੇ ਸ਼ੁਭ ਮੌਕੇ 'ਤੇ ਕੇਦਾਰਨਾਥ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਇਸ ਦੇ ਨਾਲ ਹੀ ਯਮੁਨੋਤਰੀ ਅਤੇ ਗੰਗੋਤਰੀ ਦੀ ਯਾਤਰਾ ਵੀ ਸ਼ੁਰੂ ਹੋ ਗਈ ਹੈ



ਕੇਦਾਰਨਾਥ ਨੂੰ ਸ਼ਿਵ ਭਗਤਾਂ ਦਾ ਸਭ ਤੋਂ ਪਸੰਦੀਦਾ ਸਥਾਨ ਕਿਹਾ ਜਾਂਦਾ ਹੈ



ਪਰ ਜੇਕਰ ਤੁਸੀਂ ਪਹਿਲੀ ਵਾਰ ਕੇਦਾਰਨਾਥ ਦੇ ਦਰਸ਼ਨ ਕਰਨ ਜਾ ਰਹੇ ਹੋ ਤਾਂ ਕੁਝ ਸਾਵਧਾਨੀਆਂ ਬਾਰੇ ਜਾਣਨਾ ਜ਼ਰੂਰੀ ਹੋਵੇਗਾ



ਦੱਸ ਦਈਏ ਕਿ ਕੇਦਾਰਨਾਥ ਯਾਤਰਾ ਅਸਲ ਵਿੱਚ ਹਰਿਦੁਆਰ ਜਾਂ ਰਿਸ਼ੀਕੇਸ਼ ਤੋਂ ਸ਼ੁਰੂ ਹੁੰਦੀ ਹੈ। ਤੁਸੀਂ ਰੇਲ ਰਾਹੀਂ ਹਰਿਦੁਆਰ ਜਾ ਸਕਦੇ ਹੋ



ਜੇਕਰ ਤੁਸੀਂ ਕੇਦਾਰਨਾਥ ਜਾ ਰਹੇ ਹੋ ਤਾਂ ਘੱਟੋ-ਘੱਟ 5 ਤੋਂ 6 ਦਿਨ ਦਾ ਸਮਾਂ ਲਓ, ਰਸਤੇ ਵਿੱਚ ਰੁਕ-ਰੁਕ ਕੇ ਯਾਤਰਾ ਕਰਨ ਦੀ ਕੋਸ਼ਿਸ਼ ਕਰੋ



ਕੇਦਾਰਨਾਥ ਜਾਂਦੇ ਸਮੇਂ ਆਪਣੇ ਨਾਲ ਟਾਰਚ, ਵਾਧੂ ਬੈਟਰੀ, ਮੋਬਾਈਲ ਚਾਰਜਰ, ਫਸਟ ਏਡ ਕਿੱਟ ਅਤੇ ਪਾਣੀ ਦੀ ਬੋਤਲ ਜ਼ਰੂਰ ਰੱਖੋ



ਕੇਦਾਰਨਾਥ ਪਹਾੜਾਂ ਦੀ ਉਚਾਈ 'ਤੇ ਸਥਿਤ ਹੈ, ਜਿਸ ਕਾਰਨ ਇੱਥੇ ਮੌਸਮ ਬਦਲਦਾ ਰਹਿੰਦਾ ਹੈ



ਜੇਕਰ ਤੁਸੀਂ ਪਹਾੜਾਂ 'ਤੇ ਜਾ ਰਹੇ ਹੋ ਤਾਂ ਆਪਣੇ ਨਾਲ ਨਕਦੀ ਜ਼ਰੂਰ ਰੱਖੋ