Viral Video: ਸੋਸ਼ਲ ਮੀਡੀਆ ਉੱਪਰ ਇੱਕ ਹੈਰਾਨ ਕਰਨ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਦੱਸ ਦੇਈਏ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਮਹੋਬਾ ਦਾ ਦੱਸਿਆ ਜਾ ਰਿਹਾ ਹੈ। ਮਹੋਬਾ ਜ਼ਿਲੇ 'ਚ 19 ਸਾਲਾ ਲੜਕੀ ਅਤੇ ਉਸ ਦੇ ਪਰਿਵਾਰ ਦਾ ਦਾਅਵਾ ਹੈ ਕਿ ਇਕ ਕਾਲਾ ਸੱਪ 5 ਸਾਲਾਂ ਤੋਂ ਲੜਕੀ ਦਾ ਪਿੱਛਾ ਕਰ ਰਿਹਾ ਹੈ। ਇੰਨਾ ਹੀ ਨਹੀਂ, ਉਹ ਉਸ ਨੂੰ ਕਰੀਬ 11 ਵਾਰ ਡੰਗ ਮਾਰ ਚੁੱਕਿਆ ਹੈ, ਜਿਸ ਕਾਰਨ ਉਹ ਹਰ ਵਾਰ ਐਮਰਜੈਂਸੀ ਵਿੱਚ ਦਾਖਲ ਹੁੰਦੀ ਹੈ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਲੜਕੀ ਘਰ 'ਚ ਖਾਣਾ ਬਣਾਉਣ ਲਈ ਬਰਤਨ ਕੱਢ ਰਹੀ ਸੀ ਤਾਂ ਸੱਪ ਨੇ ਉਸ ਨੂੰ ਡੰਗ ਲਿਆ। ਇਸ ਤੋਂ ਨਾ ਸਿਰਫ਼ ਪਿੰਡ ਬਲਕਿ ਲੜਕੀ ਦਾ ਇਲਾਜ ਕਰ ਰਹੇ ਡਾਕਟਰ ਵੀ ਹੈਰਾਨ ਹਨ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਦੀ ਚਰਖੜੀ ਤਹਿਸੀਲ ਦੇ ਪਿੰਡ ਪੰਚਮਪੁਰਾ ਦਾ ਹੈ। ਜਿੱਥੇ ਇੱਕ ਲੜਕੀ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਇੱਕ ਸੱਪ 2019 ਤੋਂ ਉਨ੍ਹਾਂ ਦੀ ਬੇਟੀ ਦਾ ਪਿੱਛਾ ਕਰ ਰਿਹਾ ਹੈ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਦਲਪਤ ਅਹੀਰਵਾਰ ਦੀ 19 ਸਾਲਾ ਧੀ ਰੋਸ਼ਨੀ ਆਪਣੇ ਖੇਤ ਵਿੱਚ ਛੋਲਿਆਂ ਦੀ ਸਬਜ਼ੀ ਵੱਢ ਰਹੀ ਸੀ। ਇਸ ਦੌਰਾਨ ਅਚਾਨਕ ਉਸ ਦਾ ਪੈਰ ਕਾਲੇ ਸੱਪ ਦੀ ਪੂਛ 'ਤੇ ਆ ਗਿਆ ਅਤੇ ਸੱਪ ਨੇ ਉਸ ਨੂੰ ਡੰਗ ਲਿਆ। ਹਾਲਾਂਕਿ ਇਲਾਜ ਤੋਂ ਬਾਅਦ ਰੋਸ਼ਨੀ ਦੀ ਜਾਨ ਤਾਂ ਬਚ ਗਈ, ਪਰ ਉਦੋਂ ਤੋਂ ਹੀ ਇਹ ਕਾਲਾ ਸੱਪ ਉਸ ਦਾ ਪਿੱਛਾ ਕਰਨ ਲੱਗਾ। ਰੋਸ਼ਨੀ ਦੇ ਪਿਤਾ ਨੇ ਦੱਸਿਆ ਕਿ ਇਸ ਸੱਪ ਨੇ ਰੋਸ਼ਨੀ ਨੂੰ ਹੁਣ ਤੱਕ ਕਰੀਬ 11 ਵਾਰ ਡੰਗ ਲਿਆ ਹੈ। ਦਲਪਤ ਦੱਸਦਾ ਹੈ ਕਿ ਘਰ ਹੋਵੇ, ਖੇਤ ਹੋਵੇ ਜਾਂ ਹਸਪਤਾਲ, ਸੱਪ ਉਸ ਨੂੰ ਕਿਤੇ ਵੀ ਲੱਭ ਲੈਂਦਾ ਹੈ ਅਤੇ ਡੰਗ ਮਾਰਦਾ ਹੈ। ਪਿਤਾ ਨੇ ਇਹ ਵੀ ਦਾਅਵਾ ਕੀਤਾ ਕਿ ਇਕ ਵਾਰ ਜ਼ਿਲਾ ਹਸਪਤਾਲ 'ਚ ਇਲਾਜ ਦੌਰਾਨ ਰੋਸ਼ਨੀ ਨੂੰ ਬੈੱਡ 'ਤੇ ਹੀ ਸੱਪ ਨੇ ਡੰਗ ਲਿਆ ਸੀ। ਪਿਤਾ ਨੇ ਦੱਸਿਆ ਕਿ ਚਾਹੇ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਰ ਉਨ੍ਹਾਂ ਦੀ ਬੇਟੀ ਨੂੰ ਹਮੇਸ਼ਾ ਸੱਪ ਹੀ ਡੰਗਦਾ ਹੈ। ਉਸ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਹ ਸਾਧੂਆਂ ਅਤੇ ਤਾਂਤਰਿਕਾਂ ਕੋਲ ਗਿਆ ਅਤੇ ਭਗਵਾਨ ਦੀ ਪੂਜਾ ਅਤੇ ਅਭਿਸ਼ੇਕ ਵੀ ਕਰਵਾਇਆ, ਜਿਨ੍ਹਾਂ ਨੇ ਉਸ ਨੂੰ ਭਗਵਾਨ ਸ਼ਿਵ ਦੇ ਅਭਿਸ਼ੇਕ ਦਾ ਰਸਤਾ ਦੱਸਿਆ, ਪਰ ਜ਼ਿਆਦਾ ਦੇਰ ਤੱਕ ਕੋਈ ਫਾਇਦਾ ਨਹੀਂ ਹੋਇਆ ਅਤੇ ਉਸ ਨੂੰ ਇੱਕ ਵਾਰ ਫਿਰ ਸੱਪ ਨੇ ਡੰਗ ਮਾਰਿਆ। ਬੱਚੀ ਦਾ ਇਲਾਜ ਕਰ ਰਹੇ ਡਾਕਟਰ ਰਾਜੇਸ਼ ਭੱਟ ਵੀ ਇਸ ਘਟਨਾ ਤੋਂ ਹੈਰਾਨ ਹਨ। ਉਨ੍ਹਾਂ ਦੱਸਿਆ ਕਿ 19 ਸਾਲਾ ਲੜਕੀ ਨੂੰ ਕਈ ਵਾਰ ਸੱਪ ਦੇ ਡੰਗਣ ਕਾਰਨ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਵਾਰ ਵੀ ਸੱਪ ਦੇ ਡੰਗਣ ਕਾਰਨ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਲਾਂਕਿ, ਡਾਕਟਰ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਹ ਸੱਪ ਹੀ ਸੀ ਜਿਸ ਨੇ ਉਸਨੂੰ ਹਰ ਵਾਰ ਡੰਗਿਆ ਸੀ।