ਸੌਣ ਵੇਲੇ ਮੂੰਹ ‘ਤੇ ਟੇਪ ਕਿਉਂ ਲਾ ਰਹੇ ਲੋਕ?



ਸੋਸ਼ਲ ਮੀਡੀਆ ‘ਤੇ ਕਦੇ-ਕਦੇ ਕੁਝ ਅਜਿਹਾ ਦੇਖਣ ਨੂੰ ਮਿਲ ਜਾਂਦਾ ਹੈ, ਜੋ ਕਦੇ-ਕਦੇ ਖਤਰਨਾਕ ਹੋ ਸਕਦਾ ਹੈ



ਅਜਿਹੇ ਵਿੱਚ ਅੱਜਕੱਲ੍ਹ ਸੌਣ ਵੇਲੇ ਮੂੰਹ ‘ਤੇ ਟੇਪ ਲਾਉਣ ਵਾਲਾ ਟ੍ਰੈਂਡ ਕਾਫੀ ਵਾਇਰਲ ਚੱਲ ਰਿਹਾ ਹੈ



ਇਸ ਦਾ ਉਦੇਸ਼ ਲੋਕਾਂ ਨੂੰ ਨੱਕ ਤੋਂ ਸਾਹ ਲੈਣ ਲਈ ਪ੍ਰੇਰਿਤ ਕਰਨਾ ਹੈ



ਜਿਸ ਨਾਲ ਚੰਗੀ ਨੀਂਦ, ਓਰਲ ਹੈਲਥ, ਐਂਟੀ-ਏਜਿੰਗ ਲਾਭ ਮਿਲਣ ਦਾ ਦਾਅਵਾ ਹੈ



ਕਈ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਦਾਅਵਾ ਹੈ ਕਿ ਮੂੰਹ ‘ਤੇ ਟੇਪ ਲਾਉਣ ਨਾਲ ਵਧੀਆ ਨੀਂਦ ਆਉਂਦੀ ਹੈ



ਵਿਗਿਆਨੀਆਂ ਨੇ ਸੌਣ ਵੇਲੇ ਮੂੰਹ ‘ਤੇ ਟੇਪ ਲਾਉਣ ਦੇ ਟ੍ਰੈਂਡ ਨੂੰ ਖਤਰਨਾਕ ਦੱਸਿਆ ਹੈ



ਸੋਧ ਵਿੱਚ ਪਾਇਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਸਲੀਪ ਏਪਨੀਆ ਜਾਂ ਨੱਕ ਤੋਂ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ



ਮੂੰਹ ‘ਤੇ ਟੇਪ ਲਾਉਣ ਨਾਲ ਦਮ ਘੁਟਣ ਦਾ ਖਤਰਾ ਵੱਧ ਸਕਦਾ ਹੈ, ਖਾਸ ਕਰਕੇ ਜੇਕਰ ਨੱਕ ਵਿੱਚ ਪਹਿਲਾਂ ਕੋਈ ਰੁਕਾਵਟ ਹੋਵੇ



ਜੇਕਰ ਤੁਸੀਂ ਵੀ ਇਸ ਟ੍ਰੈਂਡ ਨੂੰ ਕਰਨ ਬਾਰੇ ਸੋਚ ਰਹੇ ਹੋ,ਤਾਂ ਪਹਿਲਾਂ ਕਿਸੇ ਮਾਹਰ ਤੋਂ ਸਲਾਹ ਲੈਣਾ ਵਧੀਆ ਹੋਵੇਗਾ