ਦੀਪਿਕਾ ਪਾਦੂਕੋਣ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ `ਚ ਅਦਾਕਾਰਾ ਨੂੰ ਦੁਨੀਆ ਦੀ 10 ਸਭ ਤੋਂ ਖੂਬਸੂਰਤ ਔਰਤਾਂ ਦੀ ਸੂਚੀ `ਚ ਸ਼ੁਮਾਰ ਕੀਤਾ ਗਿਆ

ਹੁਣ ਦੀਪਿਕਾ ਫ਼ਿਰ ਤੋਂ ਸੁਰਖੀਆਂ ਵਿੱਚ ਹੈ। ਉਸ ਦਾ ਕਾਰਨ ਹੈ ਐਲੋਨ ਮਸਕ

ਜੀ ਹਾਂ, ਦੀਪਿਕਾ ਦੀ ਖੂਬਸੂਰਤੀ ਤੇ ਅਦਾਕਾਰੀ ਦੀ ਪੂਰੀ ਦੁਨੀਆ ਕਾਇਲ ਹੈ। ਇੱਥੋਂ ਤਕ ਕਿ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਐਲੋਨ ਮਸਕ ਵੀ ਦੀਪਿਕਾ ਦੇ ਜਾਦੂ ਤੋਂ ਬਚ ਨਹੀਂ ਸਕੇ

44 ਅਰਬ `ਚ ਟਵਿਟਰ ਖਰੀਦ ਕੇ ਐਲੋਨ ਮਸਕ ਸੁਰਖੀਆਂ `ਚ ਆ ਗਏ ਹਨ। ਇਸ ਦੌਰਾਨ ਕਾਰੋਬਾਰੀ ਦਾ ਇੱਕ ਪੁਰਾਣਾ ਟਵੀਟ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਦੀ ਦੀਪਿਕਾ ਲਈ ਦੀਵਾਨਗੀ ਸਾਫ਼ ਨਜ਼ਰ ਆ ਰਹੀ ਹੈ।

ਹਾਲ ਹੀ 'ਚ ਐਲਨ ਨੇ ਟਵਿਟਰ ਨੂੰ 44 ਅਰਬ ਡਾਲਰ 'ਚ ਖਰੀਦਣ ਦਾ ਐਲਾਨ ਕੀਤਾ ਹੈ। ਇਹ ਖਬਰ ਹਰ ਪਾਸੇ ਅੱਗ ਵਾਂਗ ਫੈਲ ਗਈ ਹੈ ਅਤੇ ਟਵਿੱਟਰ 'ਤੇ ਵੀ ਇਸ ਦਾ ਦਬਦਬਾ ਹੈ।

ਐਲੋਨ ਮਸਕ ਟਵਿਟਰ ਤੇ ਹਮੇਸ਼ਾ ਮਜ਼ਾਕੀਆ ਟਵੀਟ ਕਰਦੇ ਰਹਿੰਦੇ ਹਨ। ਅਜਿਹੇ 'ਚ ਇਸ ਸਮੇਂ ਉਨ੍ਹਾਂ ਦਾ ਇਕ ਪੁਰਾਣਾ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਫਿਲਮ ਬਾਜੀਰਾਓ ਮਸਤਾਨੀ ਦਾ ਜ਼ਿਕਰ ਕੀਤਾ ਸੀ

ਐਲਨ ਨੇ ਫਿਲਮ ਦੇ ਗੀਤ 'ਮਲਹਾਰੀ' ਤੋਂ ਰਣਵੀਰ ਦਾ ਇੱਕ GIF ਸ਼ੇਅਰ ਕੀਤਾ

ਇਸ ਦੇ ਨਾਲ ਉਨ੍ਹਾਂ ਨੇ ਯੂਟਿਊਬ ਵੀਡੀਓ ਦਾ ਲਿੰਕ ਪਾ ਦਿੱਤਾ ਸੀ। ਜਿਸ 'ਤੇ ਕਲਿੱਕ ਕਰਨ 'ਤੇ ਫਿਲਮ 'ਚ ਦੀਪਿਕਾ ਦੇ ਗੀਤ 'ਦੀਵਾਨੀ ਮਸਤਾਨੀ' ਦਾ ਵੀਡੀਓ ਆ ਰਿਹਾ ਹੈ।

ਕੈਪਸ਼ਨ 'ਚ ਉਨ੍ਹਾਂ ਨੇ 'ਬਾਜੀਰਾਓ ਮਸਤਾਨੀ' ਲਿਖ ਕੇ ਪੀਲੇ ਦਿਲ ਦਾ ਇਮੋਜੀ ਸ਼ੇਅਰ ਕੀਤਾ

ਐਲੋਨ ਮਸਕ ਦੇ ਇਸ ਟਵੀਟ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਫਿਲਮ 'ਬਾਜੀਰਾਓ ਮਸਤਾਨੀ' ਖਾਸਕਰ ਦੀਪਿਕਾ ਦਾ ਰੋਲ ਕਿੰਨਾ ਪਸੰਦ ਆਇਆ, ਐਲਨ ਦੇ ਇਸ ਪੋਸਟ 'ਤੇ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਵੀ ਪ੍ਰਤੀਕਿਰਿਆ ਦਿੱਤੀ