ਆਪਣੇ ਬੱਚਿਆਂ ਨੂੰ ਯੂਕਰੇਨ ਤੋਂ ਪਰਤਦੇ ਦੇਖ ਮਾਪਿਆਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਯੂਕਰੇਨ ਤੋਂ ਪਰਤਣ ਵਾਲੇ ਭਾਰਤੀ ਵਿਦਿਆਰਥੀ ਅਤੇ ਨਾਗਰਿਕ ਵੱਖ-ਵੱਖ ਰਾਜਾਂ ਨਾਲ ਸਬੰਧਤ ਹਨ ਯੂਕਰੇਨ ਤੋਂ ਸੁਰੱਖਿਅਤ ਵਾਪਸੀ ਲਈ ਨਾਗਰਿਕਾਂ ਅਤੇ ਮਾਪਿਆਂ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਬੱਚਿਆਂ ਨੂੰ ਲੈਣ ਲਈ ਵੱਡੀ ਗਿਣਤੀ 'ਚ ਮਾਪੇ ਆਈਜੀਆਈ ਏਅਰਪੋਰਟ 'ਤੇ ਪੁੱਜੇ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਆਪਰੇਸ਼ਨ ਗੰਗਾ ਚਲਾਇਆ ਜਾ ਰਿਹਾ ਹੈ 15 ਹਜ਼ਾਰ ਤੋਂ ਵੱਧ ਵਿਦਿਆਰਥੀ ਅਜੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ ਮਾਪਿਆਂ ਨੇ ਆਪਣੇ ਬੱਚਿਆਂ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਮਿੱਠਾ ਕਰਵਾ ਕੇ ਸਵਾਗਤ ਕੀਤਾ ਏਅਰ ਇੰਡੀਆ ਦੀਆਂ ਉਡਾਣਾਂ ਤੋਂ ਹੁਣ ਤੱਕ 13 ਸੌ ਤੋਂ ਵੱਧ ਵਿਦਿਆਰਥੀ ਅਤੇ ਨਾਗਰਿਕ ਘਰ ਪਰਤ ਚੁੱਕੇ ਹਨ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਮਾਂ ਆਪਣੀ ਬੇਟੀ ਨੂੰ ਦੇਖ ਕੇ ਕਿਵੇਂ ਭਾਵੁਕ ਹੋ ਗਈ। ਕਈ ਸੂਬਿਆਂ ਨੇ ਹੈਲਪ ਡੈਸਕ ਬਣਾਏ ਹਨ