Unemployment In US: ਅੱਜ ਵੀ ਅਮਰੀਕਾ ਵਿਚ ਲੱਖਾਂ ਲੋਕ ਰੁਜ਼ਗਾਰ ਲਈ ਅਪਲਾਈ ਕਰ ਰਹੇ ਹਨ, ਜੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਅਮਰੀਕਾ ਵਿੱਚ ਲਗਭਗ 60 ਲੱਖ ਲੋਕ ਬੇਰੁਜ਼ਗਾਰ ਹਨ। ਦੁਨੀਆ ਦੀਆਂ ਵੱਡੀਆਂ ਕੰਪਨੀਆਂ ਅਤੇ ਸਭ ਤੋਂ ਅਮੀਰ ਲੋਕ ਅਮਰੀਕਾ ਵਿਚ ਰਹਿੰਦੇ ਹਨ, ਪਰ ਇਸ ਚਮਕ ਦੇ ਵਿਚਕਾਰ ਗਰੀਬੀ ਹੈ। ਅਮਰੀਕਾ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਵਾਧਾ ਹੋਇਆ ਹੈ ਅਤੇ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ। ਇੱਕ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਕੁੱਲ 6.37 ਮਿਲੀਅਨ (ਲਗਭਗ 63 ਲੱਖ) ਲੋਕ ਬੇਰੁਜ਼ਗਾਰ ਹਨ ਅਤੇ ਨੌਕਰੀਆਂ ਦੀ ਤਲਾਸ਼ ਵਿੱਚ ਹਨ। ਅਮਰੀਕਾ ਵਿੱਚ ਬੇਰੁਜ਼ਗਾਰੀ ਦੇ ਇਹ ਅੰਕੜੇ ਇਸ ਸਾਲ ਜੁਲਾਈ ਤੱਕ ਦੇ ਹਨ, ਜਿਸ ਵਿੱਚ ਦੱਸਿਆ ਗਿਆ ਹੈ ਕਿ ਰੋਜ਼ਾਨਾ ਲੱਖਾਂ ਨੌਜਵਾਨ ਨੌਕਰੀਆਂ ਲਈ ਅਪਲਾਈ ਕਰਦੇ ਹਨ। ਬੇਰੁਜ਼ਗਾਰੀ ਦਰ ਦੀ ਗੱਲ ਕਰੀਏ ਤਾਂ ਇਸ ਵਿਕਸਤ ਦੇਸ਼ ਵਿੱਚ ਮੌਜੂਦਾ ਸਮੇਂ ਵਿੱਚ ਬੇਰੁਜ਼ਗਾਰੀ ਦੀ ਦਰ 3.5 ਫੀਸਦੀ ਹੈ। ਭਾਵ ਕਿ ਸਭ ਤੋਂ ਤਾਕਤਵਰ ਅਤੇ ਵਿਕਸਿਤ ਦੇਸ਼ ਹੋਣ ਦੇ ਬਾਵਜੂਦ ਅਮਰੀਕਾ ਦੇ ਲੱਖਾਂ ਲੋਕਾਂ ਕੋਲ ਨੌਕਰੀਆਂ ਨਹੀਂ ਹਨ।