ਉਰਫੀ ਜਾਵੇਦ ਅਕਸਰ ਆਪਣੀ ਡਰੈਸਿੰਗ ਸੈਂਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।



ਉਸ ਦੇ ਅਜਿਹੇ ਅਤਰੰਗੀ ਕੱਪੜੇ ਕੁਝ ਲੋਕਾਂ ਨੂੰ ਪਸੰਦ ਆਉਂਦੇ ਨੇ ਅਤੇ ਕਈ ਵਾਰ ਉਹ ਟ੍ਰੋਲਿੰਗ ਦਾ ਸ਼ਿਕਾਰ ਹੋ ਜਾਂਦੀ ਹੈ।



ਉਰਫੀ ਜਾਵੇਦ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਆਪਣੇ ਫੈਨਜ਼ ਦੇ ਨਾਲ ਅਕਸਰ ਹੀ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।



ਉਰਫੀ ਨੇ ਰੱਸੀ ਨਾਲ ਇਹ ਡਰੈੱਸ ਬਣਾਈ ਸੀ, ਜਿਸ ਦੀ ਕਾਫੀ ਚਰਚਾ ਹੋਈ ਸੀ।



ਉਰਫੀ ਨੂੰ ਇਕ ਇਵੈਂਟ 'ਚ ਇਸ ਲੁੱਕ 'ਚ ਦੇਖਿਆ ਗਿਆ। ਜੋ ਕਾਫੀ ਵਾਇਰਲ ਹੋ ਰਿਹਾ ਹੈ।



ਉਰਫੀ ਇੱਕ ਵਾਰ ਬਲੇਡ ਨਾਲ ਬਣੀ ਡਰੈੱਸ 'ਚ ਨਜ਼ਰ ਆਈ ਸੀ। ਉਸ ਦਾ ਇਹ ਲੁੱਕ ਕਾਫੀ ਚਰਚਾ ਵਿੱਚ ਰਿਹਾ ਸੀ।



ਉਰਫੀ ਦਾ ਇਹ ਅਨੋਖਾ ਅੰਦਾਜ਼ ਇੱਕ ਇਵੈਂਟ ਵਿੱਚ ਵਾਇਰਲ ਹੋਇਆ ਸੀ। ਜਿੱਥੇ ਉਹ ਸਿਰ 'ਤੇ ਪੱਲੂ ਬੰਨ੍ਹੀ ਨਜ਼ਰ ਆ ਰਹੀ ਸੀ। ਹਾਲਾਂਕਿ ਇਸ ਦੌਰਾਨ ਵੀ ਉਨ੍ਹਾਂ ਨੇ ਆਪਣਾ ਬੋਲਡ ਲੁੱਕ ਨਹੀਂ ਛੱਡਿਆ।



ਉਰਫੀ ਨੇ ਆਪਣੇ ਵਾਲਾਂ ਵਿੱਚ ਬਹੁਤ ਸਾਰੇ ਮੋਤੀਆਂ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਸੀ। ਜਿਸ ਵਿੱਚ ਉਹ ਕਾਫੀ ਬੋਲਡ ਲੁੱਕ ਵਿੱਚ ਨਜ਼ਰ ਆਈ ਸੀ।



ਇਸ ਲੁੱਕ ਵਿੱਚ ਉਰਫੀ ਕਾਫੀ ਅਤਰੰਗੀ ਨਜ਼ਰ ਆਈ ਸੀ। ਉਸਨੇ ਆਪਣੇ ਵਾਲਾਂ ਨੂੰ ਗੁਲਾਬੀ ਰੰਗ ਕਰਵਾਇਆ ਹੋਇਆ ਸੀ।



ਉਰਫੀ ਜਾਵੇਦ ਆਪਣੇ ਅਜੀਬ ਪਹਿਰਾਵੇ ਦੇ ਨਾਲ ਯੂਜ਼ਰਸ ਨੂੰ ਹੈਰਾਨ ਕਰ ਦਿੰਦੀ ਹੈ।