ਉਰਫੀ ਜਾਵੇਦ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਹਮੇਸ਼ਾ ਦੀ ਤਰ੍ਹਾਂ ਕਾਫੀ ਗਲੈਮਰਸ ਲੱਗ ਰਹੀ ਹੈ

ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਕੋਈ ਵੀ ਉਨ੍ਹਾਂ ਦੀ ਆਜ਼ਾਦੀ ਨਹੀਂ ਖੋਹ ਸਕਦਾ।

ਸੋਸ਼ਲ ਮੀਡੀਆ ਸਨਸਨੀ ਅਤੇ ਟੀਵੀ ਅਦਾਕਾਰਾ ਉਰਫੀ ਜਾਵੇਦ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

ਉਰਫੀ ਜਾਵੇਦ ਦੀ ਕੋਈ ਨਵੀਂ ਤਸਵੀਰ ਜਾਂ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਡਰੈਸਿੰਗ ਸੈਂਸ ਬਹੁਤ ਅਜੀਬ-ਓ-ਗਰੀਬ ਹੁੰਦੀ ਹੈ, ਜਿਸ ਕਾਰਨ ਉਹ ਦੇਖਦੇ ਹੀ ਦੇਖਦੇ ਵਾਇਰਲ ਹੋ ਜਾਂਦੀ ਹੈ।

ਇਕ ਵਾਰ ਫਿਰ ਉਨ੍ਹਾਂ ਨੇ ਆਪਣੀਆਂ ਕੁਝ ਅਜਿਹੀਆਂ ਹੀ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਿਨ੍ਹਾਂ 'ਚ ਉਨ੍ਹਾਂ ਦਾ ਅੰਦਾਜ਼ ਹਰ ਵਾਰ ਵਰਗਾ ਹੀ ਨਜ਼ਰ ਆ ਰਿਹਾ ਹੈ।

ਉਰਫੀ ਜਾਵੇਦ ਨੇ ਬਹੁਤ ਹੀ ਛੋਟੀ ਡਰੈੱਸ ਪਾਈ ਹੋਈ ਹੈ ਅਤੇ ਕਾਫੀ ਹੌਟ ਅੰਦਾਜ਼ ਦਿਖਾ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵੀ ਦਿੱਤਾ ਹੈ।

ਉਨ੍ਹਾਂ ਨੇ ਲਿਖਿਆ, 'ਮੇਰੀ ਆਜ਼ਾਦੀ ਨੂੰ ਕੋਈ ਨਹੀਂ ਖੋਹ ਸਕਦਾ।'

ਇੱਕ ਪਾਸੇ ਜਿੱਥੇ ਕਈ ਲੋਕ ਉਨ੍ਹਾਂ ਦੇ ਸਟਾਈਲ ਨੂੰ ਪਸੰਦ ਕਰਦੇ ਹਨ ਤਾਂ ਦੂਜੇ ਪਾਸੇ ਉਨ੍ਹਾਂ ਨੂੰ ਕਈ ਵਾਰ ਟ੍ਰੋਲ ਵੀ ਹੋਣਾ ਪੈਂਦਾ ਹੈ।