ਅਭਿਨੇਤਰੀ ਉਰਵਸ਼ੀ ਰੌਤੇਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਇੰਸਟਾਗ੍ਰਾਮ 'ਤੇ ਉਸ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ

ਉਸ ਨੇ ਵੀਡੀਓ ਦੇ ਨਾਲ ਇੱਕ ਕੈਪਸ਼ਨ ਵੀ ਲਿਖਿਆ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਇੱਕ ਔਰਤ ਹੋਣ ਕਾਰਨ ਉਸ ਨਾਲ ਵਾਰ-ਵਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ

ਇੰਨਾ ਹੀ ਨਹੀਂ ਉਸ ਨੇ ਇਸ ਦੀ ਤੁਲਨਾ ਈਰਾਨ ਦੇ ਹਾਲੀਆ ਹਾਲਾਤ ਨਾਲ ਵੀ ਕੀਤੀ ਹੈ।

ਉਰਵਸ਼ੀ ਨੇ ਆਪਣੀ ਪੋਸਟ 'ਚ ਲਿਖਿਆ, ''ਈਰਾਨ `ਚ ਮਹਿਸਾ ਅਮੀਨੀ ਨਾਲ ਧੱਕਾ ਹੋਇਆ ਤੇ ਭਾਰਤ `ਚ ਮੇਰੇ ਨਾਲ। ਇਹ ਸਾਰੇ ਮੈਨੂੰ ਲੁਟੇਰੇ ਵਾਂਗ ਧਮਕੀਆਂ ਦੇ ਰਹੇ ਹਨ

ਇਸ ਨਾਲ ਨਾ ਤਾਂ ਕਿਸੇ ਨੂੰ ਕੋਈ ਫਰਕ ਪੈ ਰਿਹਾ ਹੈ ਅਤੇ ਨਾ ਹੀ ਕੋਈ ਮੇਰੇ ਸਮਰਥਨ ਵਿੱਚ ਹੈ।ਇੱਕ ਮਜ਼ਬੂਤ ਔਰਤ ਉਹ ਹੈ ਜੋ ਡੂੰਘਾਈ ਨਾਲ ਮਹਿਸੂਸ ਕਰਦੀ ਹੈ ਤੇ ਬਿਨਾਂ ਡਰ ਦੇ ਪਿਆਰ ਕਰਦੀ ਹੈ।

ਉਸ ਦੇ ਹਾਸੇ ਦੀ ਤਰ੍ਹਾਂ ਉਸ ਦੇ ਹੰਜੂ ਵੀ ਵਗਦੇ ਹਨ। ਉਹ ਕੋਮਲ ਤੇ ਸ਼ਕਤੀਸ਼ਾਲੀ ਦੋਵੇਂ ਹੈ। ਵਿਵਹਾਰਕ ਤੇ ਆਤਮਿਕ ਦੋਵੇਂ ਹੈ। ਉਹ ਦੁਨੀਆ ਲਈ ਇੱਕ ਤੋਹਫ਼ਾ ਹੈ।

ਉਰਵਸ਼ੀ ਅਤੇ ਰਿਸ਼ਭ ਦੀ ਡੇਟਿੰਗ ਦੀਆਂ ਅਫਵਾਹਾਂ 2018 ਵਿੱਚ ਸ਼ੁਰੂ ਹੋਈਆਂ ਸਨ ਜਦੋਂ ਉਨ੍ਹਾਂ ਨੂੰ ਰੈਸਟੋਰੈਂਟ ਅਤੇ ਜਨਤਕ ਸਮਾਗਮਾਂ ਵਿੱਚ ਇਕੱਠੇ ਦੇਖਿਆ ਗਿਆ ਸੀ।

ਉਰਵਸ਼ੀ ਅਤੇ ਰਿਸ਼ਭ ਦੀ ਡੇਟਿੰਗ ਦੀਆਂ ਅਫਵਾਹਾਂ 2018 ਵਿੱਚ ਸ਼ੁਰੂ ਹੋਈਆਂ ਸਨ ਜਦੋਂ ਉਨ੍ਹਾਂ ਨੂੰ ਰੈਸਟੋਰੈਂਟ ਅਤੇ ਜਨਤਕ ਸਮਾਗਮਾਂ ਵਿੱਚ ਇਕੱਠੇ ਦੇਖਿਆ ਗਿਆ ਸੀ।

ਇਸ ਸਾਲ ਦੇ ਸ਼ੁਰੂ ਵਿੱਚ, ਉਰਵਸ਼ੀ ਨੇ ਇਸ਼ਾਰਾ ਕੀਤਾ ਸੀ ਕਿ ਰਿਸ਼ਭ ਇੱਕ ਵਾਰ ਇੱਕ ਹੋਟਲ ਵਿੱਚ ਲਗਭਗ 10 ਘੰਟਿਆਂ ਤੋਂ ਉਸਦਾ ਇੰਤਜ਼ਾਰ ਕਰ ਰਹੇ ਸਨ

ਉਸਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਇੱਕ ਵਿਅਕਤੀ, 'ਮਿਸਟਰ ਆਰਪੀ', ਉਸ ਨੂੰ ਮਿਲਣ ਲਈ ਇੰਤਜ਼ਾਰ ਕਰ ਰਿਹਾ ਸੀ ਜਦੋਂ ਉਹ ਇੱਕ ਵਿਅਸਤ ਦਿਨ ਤੋਂ ਬਾਅਦ ਸੌਂ ਰਹੀ ਸੀ। ਉਸ ਦੀ '16-17 ਮਿਸ ਕਾਲ' ਦੇਖ ਕੇ ਉਸ ਨੂੰ ਬੁਰਾ ਲੱਗਾ।