ਬਾਲੀਵੁੱਡ ਅਭਿਨੇਤਰੀ ਵਾਣੀ ਕਪੂਰ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰਾ ਵਾਣੀ ਕਪੂਰ ਅਤੇ ਰਣਬੀਰ ਕਪੂਰ ਆਪਣੀ ਫਿਲਮ 'ਸ਼ਮਸ਼ੇਰਾ' ਨੂੰ ਲੈ ਕੇ ਬੀਤੇ ਕਈ ਦਿਨਾਂ ਤੋਂ ਲਗਾਤਾਰ ਚਰਚਾ 'ਚ ਹੈ। ਵਾਣੀ ਤੇ ਰਣਬੀਰ ਦੀ ਫਿਲਮ ਸ਼ਮਸ਼ੇਰਾ ਬਾਕਸ ਆਫਿਸ 'ਤੇ ਪੂਰੀ ਤਰ੍ਹਾਂ ਨਾਲ ਫਲਾਪ ਹੋ ਗਈ। ਵਾਣੀ ਕਪੂਰ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹਨਾਂ ਦਾ ਬੇਹੱਦ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹੈ। ਇਹਨਾਂ ਤਸਵੀਰਾਂ 'ਚ ਅਦਾਕਾਰਾਂ ਨੇ ਸਫੈਦ ਰੰਗ ਦੀ ਡਰੈੱਸ ਪਾਈ ਹੋਈ ਹੈ। ਇੱਕ ਆਫ-ਵਾਈਟ ਥਾਈ ਹਾਈ ਸਲਿਟ ਡਰੈੱਸ ਪਹਿਨ ਕੇ, ਵਾਣੀ ਕਪੂਰ ਪੌੜੀਆਂ ਚੜ੍ਹਦੇ ਹੋਏ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਵਾਣੀ ਕਪੂਰ ਫਿਲਮਾਂ ਤੋਂ ਜ਼ਿਆਦਾ ਆਪਣੇ ਗਲੈਮਰਸ ਲੁੱਕ ਲਈ ਲਾਈਮਲਾਈਟ 'ਚ ਰਹਿੰਦੀ ਹੈ। ਵਾਣੀ ਕਪੂਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ 'ਚ ਆਪਣਾ ਕ੍ਰੇਜ਼ ਬਣਾਈ ਰੱਖਣ ਦਾ ਇਕ ਵੀ ਮੌਕਾ ਨਹੀਂ ਛੱਡਦੀ। ਵਾਣੀ ਕਪੂਰ ਨੇ ਭਲੇ ਹੀ ਆਪਣੇ ਕਰੀਅਰ ਵਿੱਚ ਘੱਟ ਹਿੱਟ ਫਿਲਮਾਂ ਦਿੱਤੀਆਂ ਹੋਣ ਪਰ ਅਦਾਕਾਰਾ ਦੇ ਪ੍ਰਸ਼ੰਸਕਾਂ ਦੀ ਸੂਚੀ ਕਾਫੀ ਲੰਬੀ ਹੈ। ਵਾਣੀ ਕਪੂਰ ਆਪਣੇ ਫੈਸ਼ਨ ਸਟਾਈਲ ਲਈ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ ਅਤੇ ਉਸ ਦਾ ਹਰ ਲੁੱਕ ਪ੍ਰਸ਼ੰਸਕਾਂ ਨੂੰ ਉਹਨਾਂ ਦਾ ਦੀਵਨਾ ਬਣਾਉਂਦੈ।