ਫਿਲਮ ਅਦਾਕਾਰ ਸ਼ਾਹਰੁਖ ਖਾਨ ਨੂੰ ਪੰਜ ਸਾਲ ਪੁਰਾਣੇ ਭਗਦੜ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ।

ਸਾਲ 2017 'ਚ ਫਿਲਮ 'ਰਈਸ' ਦੇ ਪ੍ਰਮੋਸ਼ਨ ਦੌਰਾਨ ਗੁਜਰਾਤ ਦੇ ਵਡੋਦਰਾ ਰੇਲਵੇ ਸਟੇਸ਼ਨ 'ਤੇ ਮਚੀ ਭਗਦੜ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ

ਇਸ ਮਾਮਲੇ 'ਚ ਸ਼ਾਹਰੁਖ ਖਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਸਥਾਨਕ ਕਾਂਗਰਸ ਨੇਤਾ ਜਤਿੰਦਰ ਸੋਲੰਕੀ ਨੇ ਸ਼ਾਹਰੁਖ ਖਾਨ ਖਿਲਾਫ ਵਡੋਦਰਾ ਦੀ ਇਕ ਅਦਾਲਤ 'ਚ ਸ਼ਿਕਾਇਤ ਕੀਤੀ ਸੀ

ਇਸ ਮਾਮਲੇ ਵਿੱਚ ਹਾਈਕੋਰਟ ਨੇ ਪਹਿਲਾਂ ਹੀ ਇਸ ਕੇਸ ਨੂੰ ਰੱਦ ਕਰਨ ਦਾ ਫੈਸਲਾ ਦਿੱਤਾ ਸੀ।

ਹੁਣ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ।

ਸਾਲ 2017 'ਚ ਸ਼ਾਹਰੁਖ ਖਾਨ ਆਪਣੀ ਫਿਲਮ 'ਰਈਸ' ਦੇ ਪ੍ਰਮੋਸ਼ਨ ਲਈ ਮੁੰਬਈ ਤੋਂ ਦਿੱਲੀ ਰੇਲ ਗੱਡੀ ਰਾਹੀਂ ਰਵਾਨਾ ਹੋਏ ਸਨ।

ਰਸਤੇ 'ਚ ਕਈ ਸਟੇਸ਼ਨਾਂ 'ਤੇ ਉਨ੍ਹਾਂ ਦੀ ਟਰੇਨ ਰੁਕੀ, ਜਿਸ 'ਚ ਸ਼ਾਹਰੁਖ ਨੇ ਫਿਲਮ ਦਾ ਪ੍ਰਮੋਸ਼ਨ ਕੀਤਾ।

ਰੇਲਗੱਡੀ ਗੁਜਰਾਤ ਦੇ ਵਡੋਦਰਾ ਵਿੱਚ ਵੀ ਰੁਕੀ ਅਤੇ ਸ਼ਾਹਰੁਖ ਦੀ ਇੱਕ ਝਲਕ ਪਾਉਣ ਲਈ ਉੱਥੇ ਭੀੜ ਇਕੱਠੀ ਹੋ ਗਈ।

ਦੇਖਦੇ ਹੀ ਦੇਖਦੇ ਭਗਦੜ ਦੀ ਸਥਿਤੀ ਬਣ ਗਈ, ਜਿਸ 'ਚ ਫਰੀਦ ਖਾਨ ਨਾਂ ਦੇ ਵਿਅਕਤੀ ਦੀ ਜਾਨ ਚਲੀ ਗਈ। ਉਸ ਸਮੇਂ ਇਸ ਵਿਚ ਕੁਝ ਲੋਕ ਜ਼ਖਮੀ ਵੀ ਹੋਏ ਸਨ