ਲਓ ਜੀ ਅੱਜ ਤੋਂ ਯਾਨੀਕਿ 7 ਫਰਵਰੀ ਤੋਂ ਵੈਲੇਨਟਾਈਨ ਵੀਕ ਸ਼ੁਰੂ ਹੋ ਗਿਆ ਹੈ।



ਅੱਜ ਰੋਜ਼ ਡੇਅ ਹੈ। ਤੁਸੀਂ ਵੀ ਆਪਣੇ ਪਿਆਰਿਆਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਗੁਲਾਬ ਦੇ ਸਕਦੇ ਹੋ।



ਇਸ ਦਿਨ ਨੂੰ ਦੁਨੀਆ ਭਰ 'ਚ ਰੋਜ਼ ਡੇਅ ਵਜੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ, ਜਿਸ 'ਚ ਹਰ ਜੋੜਾ ਇਕ-ਦੂਜੇ ਨੂੰ ਗੁਲਾਬ ਦੇ ਫੁੱਲ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ।



ਇਸ ਦਿਨ ਬਾਜ਼ਾਰ ਵਿੱਚ ਵੱਖ-ਵੱਖ ਕਿਸਮਾਂ ਦੇ ਗੁਲਾਬ ਦੀ ਬਹੁਤ ਮੰਗ ਹੁੰਦੀ ਹੈ।



ਰੋਜ਼ ਡੇਅ 'ਤੇ ਜੋੜੇ ਇੱਕ ਦੂਜੇ ਨੂੰ ਗੁਲਾਬ ਦੇ ਫੁੱਲ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਦੀ ਸ਼ੁਰੂਆਤ ਮੁਗਲ ਕਾਲ ਤੋਂ ਹੀ ਹੋਈ ਸੀ



ਕਿਹਾ ਜਾਂਦਾ ਹੈ ਕਿ ਮੁਗਲ ਬੇਗਮ ਨੂਰਜਹਾਂ ਨੂੰ ਲਾਲ ਗੁਲਾਬ ਬਹੁਤ ਪਸੰਦ ਸਨ।



ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਖੁਸ਼ ਕਰਨ ਲਈ, ਜਹਾਂਗੀਰ ਰੋਜ਼ਾਨਾ ਟਨਾਂ ਦੇ ਹਿਸਾਬ ਦੇ ਨਾਲ ਤਾਜ਼ਾ ਗੁਲਾਬ ਭੇਜਦੇ ਹੁੰਦੇ ਸੀ।



ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਹਾਰਾਣੀ ਵਿਕਟੋਰੀਆ ਨੇ ਵੀ ਆਪਣੇ ਪਤੀ ਪ੍ਰਿੰਸ ਅਲਬਰਟ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਗੁਲਾਬ ਦੇ ਫੁੱਲ ਦਿੱਤੇ ਸਨ।



ਮਹਾਰਾਣੀ ਵਿਕਟੋਰੀਆ ਦੇ ਸਮੇਂ ਤੋਂ ਹੀ, ਲੋਕਾਂ ਨੇ 7 ਫਰਵਰੀ ਨੂੰ ਆਪਣੇ ਅਜ਼ੀਜ਼ਾਂ ਨੂੰ ਵਿਸ਼ੇਸ਼ ਮਹਿਸੂਸ ਕਰਾਉਣ ਲਈ ਗੁਲਾਬ ਦੇ ਫੁੱਲ ਦੇਣਾ ਸ਼ੁਰੂ ਕੀਤਾ ਸੀ ਅਤੇ ਇਹ ਪਰੰਪਰਾ ਅੱਜ ਵੀ ਜਾਰੀ ਹੈ।



ਅੱਜ ਦੇ ਦਿਨ ਤੁਸੀਂ ਗੁਲਾਬ ਆਪਣੇ ਮਾਪਿਆਂ ਤੋਂ ਲੈ ਕੇ ਦੋਸਤਾਂ ਤੱਕ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਦੇ ਸਕਦੇ ਹੋ



Thanks for Reading. UP NEXT

ਜਾਣੋ ਕਿਵੇਂ ਕਲਾਸਿਕ ਫ੍ਰਾਈਂਗ ਤੋਂ ਵੱਧ ਫਾਇਦੇਮੰਦ ਹੈ ਏਅਰ ਫ੍ਰਾਈਅਰ

View next story