ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਬਜ਼ੀਆਂ ਦੇ ਭਾਅ ਵਿੱਚ ਭਾਰੀ ਤੇਜ਼ੀ ਆ ਗਈ ਹੈ।
ABP Sanjha

ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਬਜ਼ੀਆਂ ਦੇ ਭਾਅ ਵਿੱਚ ਭਾਰੀ ਤੇਜ਼ੀ ਆ ਗਈ ਹੈ।

ਟਮਾਟਰ ਤੇ ਅਦਰਕ ਦੀਆਂ ਕੀਮਤਾਂ ਇੱਕ ਹਫ਼ਤੇ ਦੇ ਅੰਦਰ-ਅੰਦਰ ਕਈ ਗੁਣਾ ਵੱਧ ਗਈਆਂ ਹਨ। ਇਸ ਨਾਲ ਲੋਕਾਂ ਦਾ ਬਜਟ ਹਿੱਲ ਗਿਆ ਹੈ।
ABP Sanjha

ਟਮਾਟਰ ਤੇ ਅਦਰਕ ਦੀਆਂ ਕੀਮਤਾਂ ਇੱਕ ਹਫ਼ਤੇ ਦੇ ਅੰਦਰ-ਅੰਦਰ ਕਈ ਗੁਣਾ ਵੱਧ ਗਈਆਂ ਹਨ। ਇਸ ਨਾਲ ਲੋਕਾਂ ਦਾ ਬਜਟ ਹਿੱਲ ਗਿਆ ਹੈ।

ਹਾਸਲ ਜਾਣਕਾਰੀ ਅਨੁਸਾਰ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ABP Sanjha

ਹਾਸਲ ਜਾਣਕਾਰੀ ਅਨੁਸਾਰ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਇੱਕ ਹਫ਼ਤਾ ਪਹਿਲਾਂ ਤੱਕ ਟਮਾਟਰ 10 ਰੁਪਏ ਕਿਲੋ ਵਿੱਕ ਰਿਹਾ ਸੀ ਪਰ ਅਚਾਨਕ ਉਸ ਦੀ ਕੀਮਤ ਵਧ ਕੇ 70 ਰੁਪਏ ਕਿਲੋ ਹੋ ਗਈ ਹੈ। ਇਸੇ ਤਰ੍ਹਾਂ ਅਦਰਕ ਵੀ ਮੰਡੀ ਵਿੱਚ 250 ਤੋਂ 300 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ।
ABP Sanjha

ਇੱਕ ਹਫ਼ਤਾ ਪਹਿਲਾਂ ਤੱਕ ਟਮਾਟਰ 10 ਰੁਪਏ ਕਿਲੋ ਵਿੱਕ ਰਿਹਾ ਸੀ ਪਰ ਅਚਾਨਕ ਉਸ ਦੀ ਕੀਮਤ ਵਧ ਕੇ 70 ਰੁਪਏ ਕਿਲੋ ਹੋ ਗਈ ਹੈ। ਇਸੇ ਤਰ੍ਹਾਂ ਅਦਰਕ ਵੀ ਮੰਡੀ ਵਿੱਚ 250 ਤੋਂ 300 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ।

ABP Sanjha

ਇਸ ਤੋਂ ਇਲਾਵਾ ਭਿੰਡੀ, ਕਰੇਲੇ, ਹਰੀ ਤੋਰੀ, ਟੀਂਡੇ, ਧਨੀਆ, ਫਲੀਆਂ ਤੇ ਲੋਕੀ ਦੀ ਕੀਮਤ ਵੀ ਪਿਛਲੇ ਹਫ਼ਤੇ ਦੇ ਮੁਕਾਬਲੇ ਲੱਗਪਗ ਦੋ ਗੁਣੀ ਹੋ ਗਈ ਹੈ।

ABP Sanjha

ਇਸੇ ਤਰ੍ਹਾਂ ਪਿਆਜ਼ ਤੇ ਆਲੂ ਦੀ ਕੀਮਤ ਵਿੱਚ ਵੀ ਮਾਮੂਲੀ ਵਾਧਾ ਹੋਇਆ ਹੈ।

ABP Sanjha

ਸਬਜ਼ੀਆਂ ਮਹਿੰਗੀਆਂ ਹੋਣ ਕਰਕੇ ਜਿੱਥੇ ਆਮ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਰੇਹੜੀ-ਫੜ੍ਹੀ ਵਾਲਿਆਂ ਦੇ ਧੰਦੇ ਨੂੰ ਨੂੰ ਸੱਟ ਲੱਗੀ ਹੈ। ਰੇਹੜੀ-ਫੜ੍ਹੀ ਵਾਲਿਆਂ ਦਾ ਕਹਿਣਾ ਹੈ ਕਿ ਬਾਰਸ਼ ਕਰਕੇ ਉਨ੍ਹਾਂ ਦਾ ਕੰਮ ਕਾਫੀ ਘਟ ਗਿਆ ਹੈ।

ABP Sanjha

ਮੰਡੀ ਵਿੱਚ ਫਲਾਂ ਦੇ ਭਾਅ ਵੀ ਵਧ ਗਏ ਹਨ।

ABP Sanjha

ਲੀਚੀ, ਆਲੂਬੁਖਾਰਾ, ਸਫ਼ੈਦਾ ਅੰਬ, ਖਰਬੂਜ਼ਾ ਤੇ ਪਪੀਤਾ ਵੀ ਮਹਿੰਗਾ ਹੋ ਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ।

ABP Sanjha

ਫਲਾਂ ਦਾ ਕਾਰੋਬਾਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਬਾਰਸ਼ਾਂ ਕਾਰਨ ਸਬਜ਼ੀਆਂ ਦੇ ਭਾਅ ਵਧੇ ਹਨ। ਅਗਲੇ ਦਿਨਾਂ ਦੌਰਾਨ ਇਨ੍ਹਾਂ ਕੀਮਤਾਂ ਵਿੱਚ ਹੋਰ ਵਾਧਾ ਹੋਵੇਗਾ ਕਿਉਂਕਿ ਬਾਰਸ਼ਾਂ ਵਿੱਚ ਵੀ ਤੇਜ਼ੀ ਆ ਰਹੀ ਹੈ।