ਇਸ ਤਰ੍ਹਾਂ ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਅਜਿਹਾ ਕਰਨ ਵਾਲਾ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਿਆ। ਇਸ ਮਾਮਲੇ 'ਚ ਵਿਰਾਟ ਕੋਹਲੀ ਨੇ ਰਾਹੁਲ ਦ੍ਰਾਵਿੜ ਨੂੰ ਪਿੱਛੇ ਛੱਡ ਦਿੱਤਾ ਹੈ। ਰਾਹੁਲ ਦ੍ਰਵਿੜ ਨੇ 10 ਸਾਲ 317 ਦਿਨਾਂ 'ਚ ਅਜਿਹਾ ਕੀਤਾ।
ਵਿਰਾਟ ਕੋਹਲੀ ਤਿੰਨੋਂ ਫਾਰਮੈਟਾਂ ਵਿੱਚ 50 ਤੋਂ ਵੱਧ ਦੀ ਔਸਤ ਰੱਖਣ ਵਾਲਾ ਇਕਲੌਤਾ ਖਿਡਾਰੀ ਹੈ। ਨਾਲ ਹੀ, ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਹੁਣ ਤੱਕ 20 ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕਾ ਹੈ।
ਵਨ ਡੇ ਇੰਟਰਨੈਸ਼ਨਲ 'ਚ ਕਪਤਾਨ ਦੇ ਤੌਰ 'ਤੇ ਵਿਰਾਟ ਕੋਹਲੀ ਦੀ ਜਿੱਤ ਦੀ ਪ੍ਰਤੀਸ਼ਤਤਾ 75.89 ਫੀਸਦੀ ਹੈ। ਇਹ ਕਿਸੇ ਵੀ ਭਾਰਤੀ ਕਪਤਾਨ ਤੋਂ ਵੱਧ ਹੈ।