ਮੋਹਾਲੀ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ ਮੈਚ ਦੇ ਦੂਜੇ ਦਿਨ ਵਿਰਾਟ ਕੋਹਲੀ ਨੂੰ ਸਾਥੀ ਖਿਡਾਰੀਆਂ ਵੱਲੋਂ ਗਾਰਡ ਆਫ ਆਨਰ ਦੇ ਕੇ ਸਨਮਾਨਿਤ ਕੀਤਾ ਗਿਆ ਵਿਰਾਟ ਨੇ ਹੁਣ ਤੱਕ ਟੈਸਟ ਮੈਚਾਂ 'ਚ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਹਨ। ਕੋਹਲੀ ਦੇ ਕਰੀਅਰ ਦਾ ਇਹ 100ਵਾਂ ਟੈਸਟ ਮੈਚ ਹੈ ਉਹ 100 ਜਾਂ ਇਸ ਤੋਂ ਵੱਧ ਟੈਸਟ ਮੈਚ ਖੇਡਣ ਵਾਲੇ 12ਵੇਂ ਭਾਰਤੀ ਖਿਡਾਰੀ ਹਨ ਮੋਹਾਲੀ ਟੈਸਟ 'ਚ ਭਾਰਤ ਨੇ ਦੂਜੇ ਦਿਨ 8 ਵਿਕਟਾਂ ਦੇ ਨੁਕਸਾਨ 'ਤੇ 574 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਫੀਲਡਿੰਗ ਲਈ ਮੈਦਾਨ 'ਚ ਉਤਰਨਾ ਸੀ। ਇਸ ਤੋਂ ਪਹਿਲਾਂ ਸਾਰਿਆਂ ਨੇ ਕੋਹਲੀ ਨੂੰ ਗਾਰਡ ਆਫ ਆਨਰ ਦੇ ਕੇ ਸਨਮਾਨਿਤ ਕੀਤਾ ਇਹ ਉਸਦੇ 100ਵੇਂ ਟੈਸਟ ਮੈਚ ਲਈ ਦਿੱਤਾ ਗਿਆ ਸੀ ਇਸ ਦਾ ਵੀਡੀਓ ਬੀਸੀਸੀਆਈ ਨੇ ਟਵੀਟ ਕੀਤਾ ਹੈ