Virat Kohli Record Team India: ਭਾਰਤੀ ਕ੍ਰਿਕਟ ਟੀਮ ਦਸੰਬਰ ਦੇ ਪਹਿਲੇ ਹਫਤੇ ਵਿੱਚ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ। ਇੱਥੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ, ਟੀ-20 ਅਤੇ ਟੈਸਟ ਸੀਰੀਜ਼ ਖੇਡੀ ਜਾਵੇਗੀ।



ਵਿਰਾਟ ਕੋਹਲੀ ਨੂੰ ਟੈਸਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਉਹ ਵਨਡੇ ਅਤੇ ਟੀ-20 ਸੀਰੀਜ਼ ਦਾ ਹਿੱਸਾ ਨਹੀਂ ਹੈ। ਕੋਹਲੀ ਅਤੇ ਰੋਹਿਤ ਸ਼ਰਮਾ ਨੇ ਇਨ੍ਹਾਂ ਦੋਵਾਂ ਫਾਰਮੈਟਾਂ ਤੋਂ ਬ੍ਰੇਕ ਲੈ ਲਈ ਹੈ।



ਕੋਹਲੀ ਭਾਵੇਂ ਇਸ ਵਾਰ ਟੀ-20 ਸੀਰੀਜ਼ 'ਚ ਨਹੀਂ ਖੇਡਣਗੇ ਪਰ ਉਨ੍ਹਾਂ ਕੋਲ ਅਜਿਹਾ ਰਿਕਾਰਡ ਹੈ ਜਿਸ ਨੂੰ ਤੋੜਨਾ ਕਿਸੇ ਵੀ ਬੱਲੇਬਾਜ਼ ਲਈ ਆਸਾਨ ਨਹੀਂ ਹੋਵੇਗਾ।



ਕੋਹਲੀ ਟੀਮ ਇੰਡੀਆ ਲਈ ਟੀ20 ਫਾਰਮੈਟ ਦੇ ਕਿਸੇ ਵੀ ਟੂਰਨਾਮੈਂਟ ਜਾਂ ਸੀਰੀਜ਼ ਵਿੱਚ ਸਭ ਤੋਂ ਵੱਧ ਵਾਰ 200 ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਕੋਹਲੀ ਅਤੇ ਹੋਰ ਖਿਡਾਰੀਆਂ ਵਿਚ ਕਾਫੀ ਅੰਤਰ ਹੈ।



ਕੋਹਲੀ ਨੇ ਇਹ ਕਾਰਨਾਮਾ 5 ਵਾਰ ਕੀਤਾ ਹੈ। ਜਦਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ, ਕੇਐੱਲ ਰਾਹੁਲ, ਸੁਰੇਸ਼ ਰੈਨਾ, ਸੂਰਿਆਕੁਮਾਰ ਯਾਦਵ ਅਤੇ ਰਿਤੁਰਾਜ ਗਾਇਕਵਾੜ ਸਿਰਫ਼ ਇੱਕ ਵਾਰ ਹੀ ਇਹ ਉਪਲਬਧੀ ਹਾਸਲ ਕਰ ਸਕੇ ਹਨ।



ਜੇਕਰ ਅਸੀਂ ਕੋਹਲੀ ਦੇ ਸਮੁੱਚੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਉਹ ਪ੍ਰਭਾਵਸ਼ਾਲੀ ਰਿਹਾ ਹੈ। ਕੋਹਲੀ ਨੇ 115 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 4008 ਦੌੜਾਂ ਬਣਾਈਆਂ ਹਨ।



ਉਸ ਨੇ ਇਸ ਦੌਰਾਨ ਇੱਕ ਸੈਂਕੜਾ ਅਤੇ 37 ਅਰਧ ਸੈਂਕੜੇ ਲਗਾਏ ਹਨ। ਕੋਹਲੀ ਦਾ ਸਰਵੋਤਮ ਸਕੋਰ ਟੀ-20 ਦਾ 122 ਦੌੜਾਂ ਰਿਹਾ ਹੈ।



ਜੇਕਰ ਅਸੀਂ ਉਸ ਦੇ ਵਨਡੇ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਇਹ ਵੀ ਸ਼ਾਨਦਾਰ ਰਿਹਾ ਹੈ। ਕੋਹਲੀ ਨੇ 292 ਵਨਡੇ ਮੈਚਾਂ 'ਚ 13848 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 50 ਸੈਂਕੜੇ ਅਤੇ 72 ਅਰਧ ਸੈਂਕੜੇ ਲਗਾਏ ਹਨ।



3 ਟੀ-20 ਮੈਚਾਂ ਲਈ ਭਾਰਤ ਦੀ ਟੀਮ: ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਰੁਤੂਰਾਜ ਗਾਇਕਵਾੜ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਸ਼੍ਰੇਅਸ ਅਈਅਰ,



ਈਸ਼ਾਨ ਕਿਸ਼ਨ (ਵਿਕਟਕੀਪਰ), ਜਿਤੇਸ਼ ਸ਼ਰਮਾ (ਵਿਕਟਕੀਪਰ), ਰਵਿੰਦਰ ਜਡੇਜਾ, ਰਵਿੰਦਰ ਜਡੇਜਾ,। ਰਵੀ ਬਿਸ਼ਨੋਈ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਮੁਹੰਮਦ. ਸਿਰਾਜ, ਮੁਕੇਸ਼ ਕੁਮਾਰ, ਦੀਪਕ ਚਾਹਰ।