Virat Kohli World Cup Records: ਵਿਰਾਟ ਕੋਹਲੀ (Virat Kohli) ਹਰ ਰੋਜ਼ ਕੋਈ ਨਾ ਕੋਈ ਨਵਾਂ ਰਿਕਾਰਡ ਆਪਣੇ ਨਾਮ ਕਰਦੇ ਰਹਿੰਦੇ ਹਨ।

ਵੱਡੇ-ਵੱਡੇ ਰਿਕਾਰਡ ਬਣਾਉਣਾ ਜਿਵੇਂ ਉਹਨਾਂ ਦੀ ਆਦਤ ਦਾ ਹਿੱਸਾ ਬਣ ਗਿਆ ਜਾਪਦਾ ਹੈ। ਇਸ ਵਿਸ਼ਵ ਕੱਪ ਵਿੱਚ ਸ਼ਾਨਦਾਰ ਪਾਰੀਆਂ ਖੇਡ ਕੇ ਉਹਨਾਂ ਨੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ 50+ ਦੌੜਾਂ ਦੀ ਪਾਰੀ ਖੇਡਣ ਦਾ ਰਿਕਾਰਡ ਬਣਾਇਆ ਹੈ।

ਵਿਰਾਟ ਕੋਹਲੀ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਕੋਹਲੀ ਨੇ ਇਸ ਟੀ-20 ਵਿਸ਼ਵ ਕੱਪ 'ਚ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ।

ਇਸ ਵਿਸ਼ਵ ਕੱਪ 'ਚ ਸਭ ਤੋਂ ਵੱਧ ਸਕੋਰਰ : ਇਸ ਟੀ-20 ਵਿਸ਼ਵ ਕੱਪ 'ਚ ਵਿਰਾਟ ਕੋਹਲੀ ਨੇ 6 ਪਾਰੀਆਂ 'ਚ 98.67 ਦੀ ਔਸਤ ਨਾਲ 296 ਦੌੜਾਂ ਬਣਾਈਆਂ ਹਨ।

ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 136.41 ਰਿਹਾ ਹੈ। ਉਨ੍ਹਾਂ ਦੀ ਪਾਰੀ ਵਿੱਚ 4 ਅਰਧ ਸੈਂਕੜੇ ਸ਼ਾਮਲ ਹਨ। ਇਸ ਵਿੱਚ ਉਨ੍ਹਾਂ ਦਾ ਉੱਚ ਸਕੋਰ 82* ਰਿਹਾ। ਇਸ ਦੇ ਨਾਲ ਹੀ ਉਹ 3 ਵਾਰ ਨਾਟ ਆਊਟ ਪਰਤੇ ਹਨ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਹਲੀ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਹਨ।

ਉਹਨਾਂ ਨੇ ਇਸ ਤੋਂ ਪਹਿਲਾਂ 2014 ਟੀ-20 ਵਿਸ਼ਵ ਕੱਪ 'ਚ 319 ਅਤੇ 2016 'ਚ 296 ਦੌੜਾਂ ਬਣਾਈਆਂ ਸਨ। ਦੋਵੇਂ ਵਾਰ ਉਸ ਨੂੰ 'ਪਲੇਅਰ ਆਫ ਦਿ ਟੂਰਨਾਮੈਂਟ' ਨਾਲ ਸਨਮਾਨਿਤ ਕੀਤਾ ਗਿਆ।

ਟੀ-20 'ਚ 4000 ਦੌੜਾਂ ਕੀਤੀਆਂ ਪੂਰੀਆਂ : ਇਸ ਵਿਸ਼ਵ ਕੱਪ 'ਚ ਉਸ ਨੇ ਟੀ-20 ਅੰਤਰਰਾਸ਼ਟਰੀ 'ਚ 4000 ਦੌੜਾਂ ਪੂਰੀਆਂ ਕੀਤੀਆਂ। ਵਿਰਾਟ ਕੋਹਲੀ ਟੀ-20 ਇੰਟਰਨੈਸ਼ਨਲ 'ਚ ਇਸ ਅੰਕੜੇ ਨੂੰ ਛੂਹਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।

ਹੁਣ ਤੱਕ ਟੀ-20 ਇੰਟਰਨੈਸ਼ਨਲ ਵਿੱਚ ਉਸਦੀ ਔਸਤ 52.73 ਰਹੀ ਹੈ। ਇਸ ਨਾਲ ਹੀ ਉਸਦਾ ਸਟ੍ਰਾਈਕ ਰੇਟ 137.96 ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 1 ਸੈਂਕੜਾ ਅਤੇ 37 ਅਰਧ ਸੈਂਕੜੇ ਲਗਾਏ ਹਨ।