ਕੋਰੋਨਾ ਤੋਂ ਬਾਅਦ ਤਕਨਾਲੋਜੀ ਦੇ ਇਸ ਯੁੱਗ ਵਿੱਚ, ਲਗਭਗ ਸਾਰੀਆਂ ਕੰਪਨੀਆਂ ਨੇ ਵਰਚੁਅਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।



ਪਰ ਵਿਗਿਆਨੀਆਂ ਵੱਲੋਂ ਵਰਚੂਅਲ ਮੀਟਿੰਗਾਂ ਨੂੰ ਲੈ ਕੇ ਸਿਹਤ ਸੰਬੰਧੀ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ।



ਵਿਗਿਆਨੀਆਂ ਨੇ ਇਨ੍ਹਾਂ ਦੀ ਵਰਤੋਂ ਬਾਰੇ ਚੇਤਾਵਨੀ ਦਿੱਤੀ ਹੈ।



ਵਿਗਿਆਨੀਆਂ ਨੇ ਖੋਜ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਡਿਜੀਟਲ ਮੀਟਿੰਗਾਂ ਦਿਮਾਗ ਅਤੇ ਦਿਲ 'ਤੇ ਵਾਧੂ ਤਣਾਅ ਅਤੇ ਦਬਾਅ ਪਾਉਂਦੀਆਂ ਹਨ।



ਇਹ ਖੋਜ ਹਾਲ ਹੀ ਵਿੱਚ ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਹੋਈ ਹੈ।



ਅਪਲਾਈਡ ਸਾਇੰਸਜ਼ ਅਪਰ ਆਸਟ੍ਰੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੇ ਅਨੁਸਾਰ, ਆਹਮੋ-ਸਾਹਮਣੇ ਮੀਟਿੰਗਾਂ ਨਾਲੋਂ ਵੀਡੀਓ ਕਾਨਫਰੰਸਿੰਗ ਮੀਟਿੰਗਾਂ ਜ਼ਿਆਦਾ ਥਕਾਵਟ ਵਾਲੀ ਹੁੰਦੀ ਹੈ।



ਅਧਿਐਨ ਦੌਰਾਨ, ਖੋਜਕਰਤਾਵਾਂ ਨੇ 35 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸਿਰ ਅਤੇ ਛਾਤੀ 'ਤੇ ਇਲੈਕਟ੍ਰੋਡ ਲਗਾ ਕੇ ਅਤੇ ਉਨ੍ਹਾਂ ਦੇ ਦਿਮਾਗ ਅਤੇ ਦਿਲ ਦੀਆਂ ਗਤੀਵਿਧੀਆਂ ਨੂੰ ਮਾਪ ਕੇ ਦੇਖਿਆ।



ਵਿਦਿਆਰਥੀਆਂ ਦੇ ਦਿਮਾਗ ਅਤੇ ਦਿਲ ਦੀ ਸਕੈਨਿੰਗ ਕਰਨ ਤੋਂ ਬਾਅਦ, ਇਹ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ 50 ਮਿੰਟ ਦੇ ਵੀਡੀਓ ਕਾਨਫਰੰਸਿੰਗ ਸੈਸ਼ਨ ਵਿੱਚ ਹਿੱਸਾ ਲਿਆ।



ਉਨ੍ਹਾਂ ਨੇ ਨਰਵਸ ਸਿਸਟਮ ਵਿੱਚ ਤਬਦੀਲੀਆਂ ਦਾ ਅਨੁਭਵ ਕੀਤਾ ਗਿਆ। ਜਾਂਚ ਤੋਂ ਬਾਅਦ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ।



ਖੋਜ ਚ ਪਾਇਆ ਗਿਆ ਵਿਦਿਆਰਥੀ ਬਹੁਤ ਥੱਕੇ ਹੋਏ ਸਨ ਅਤੇ ਉਹ ਚੀਜ਼ਾਂ 'ਤੇ ਘੱਟ ਧਿਆਨ ਦੇਣ ਦੇ ਯੋਗ ਸਨ, ਨਾਲ ਹੀ ਉਨ੍ਹਾਂ ਦੇ ਦਿਮਾਗ ਅਤੇ ਦਿਲ 'ਚ ਤਣਾਅ ਪੈਦਾ ਹੋ ਰਿਹਾ ਸੀ।