ਇੱਕ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸਿਰਫ਼ ਤੁਰਨ ਨਾਲ ਹੀ ਤੁਹਾਡੀ ਸਿਹਤ ਨੂੰ ਬੇਹੱਦ ਫ਼ਾਇਦਾ ਹੋ ਸਕਦਾ ਹੈ।



ਅਧਿਐਨ ਵਿੱਚ ਪਾਇਆ ਗਿਆ ਹੈ ਕਿ ਇੱਕ ਦਿਨ ਵਿੱਚ ਘੱਟੋ-ਘੱਟ 3,967 ਕਦਮ ਚੱਲਣ ਨਾਲ ਮੌਤ ਤੱਕ ਨੂੰ ਮਾਤ ਪਾਈ ਜਾ ਸਕਦਾ ਹੈ। ਯਾਨੀ ਸਿਰਫ ਤੁਰਨ ਨਾਲ ਹੀ ਕਿਸੇ ਵੀ ਕਾਰਨ ਮਰਨ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।



ਜਦੋਂਕਿ ਇੱਕ ਦਿਨ ਵਿੱਚ 2,337 ਕਦਮ ਤੁਰਨ ਨਾਲ ਦਿਲ ਦੀ ਬਿਮਾਰੀ ਨਾਲ ਮਰਨ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।



ਯੂਰਪੀਅਨ ਜਰਨਲ ਆਫ ਪ੍ਰੀਵੈਂਟਿਵ ਕਾਰਡੀਓਲੋਜੀ ਵਿੱਚ ਪ੍ਰਕਾਸ਼ਿਤ ਅਧਿਐਨ ਅਨੁਸਾਰ, 500 ਤੋਂ 1,000 ਕਦਮ ਤੁਰਨਾ ਕਿਸੇ ਵੀ ਕਾਰਨ ਜਾਂ ਦਿਲ ਦੀ ਬਿਮਾਰੀ ਨਾਲ ਮੌਤ ਦੇ ਜੋਖਮ ਨੂੰ ਕਾਫ਼ੀ ਘੱਟ ਕਰਦਾ ਹੈ।



ਅਧਿਐਨ ਵਿੱਚ ਪਾਇਆ ਗਿਆ ਕਿ ਪ੍ਰਤੀ ਦਿਨ 1,000 ਕਦਮ ਤੁਰਨ ਨਾਲ ਮੌਤ ਦੇ ਜੋਖਮ ਨੂੰ 15 ਪ੍ਰਤੀਸ਼ਤ ਤੱਕ ਘੱਟ ਕੀਤਾ ਜਾ ਸਕਦਾ ਹੈ।



ਦੂਜੇ ਪਾਸੇ ਰੋਜ਼ਾਨਾ 500 ਕਦਮ ਤੁਰਨ ਨਾਲ ਦਿਲ ਦੇ ਰੋਗ ਨਾਲ ਹੋਣ ਵਾਲੀਆਂ ਮੌਤਾਂ ਨੂੰ 7 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ



ਪੋਲੈਂਡ ਦੀ ਮੈਡੀਕਲ ਯੂਨੀਵਰਸਿਟੀ ਆਫ ਲੋਡਜ਼ ਵਿੱਚ ਕਾਰਡੀਓਲੋਜੀ ਦੇ ਪ੍ਰੋਫੈਸਰ ਮਾਸੀਜ ਬਾਨਚ ਨੇ ਕਿਹਾ ਕਿ ਕਿਸੇ ਵੀ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਪ੍ਰਤੀ ਦਿਨ ਘੱਟੋ-ਘੱਟ 4,000 ਕਦਮ ਤੁਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਚੀਜ਼ ਔਰਤ ਤੇ ਮਰਦ ਦੋਵਾਂ 'ਤੇ ਬਰਾਬਰ ਕੰਮ ਕਰਦੀ ਹੈ।



ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਅਨੁਸਾਰ, ਸਰੀਰਕ ਗਤੀਵਿਧੀ ਦੀ ਘਾਟ ਦੁਨੀਆ ਵਿੱਚ ਮੌਤ ਦਾ ਚੌਥਾ ਸਭ ਤੋਂ ਵੱਡਾ ਕਾਰਨ ਹੈ।



ਸਰੀਰਕ ਗਤੀਵਿਧੀ ਦੀ ਘਾਟ ਕਾਰਨ ਹਰ ਸਾਲ 3.2 ਮਿਲੀਅਨ ਮੌਤਾਂ ਹੁੰਦੀਆਂ ਹਨ। ਖੋਜਕਰਤਾਵਾਂ ਨੇ ਸੱਤ ਸਾਲਾਂ ਤੱਕ ਇਸ ਵਿਸ਼ਲੇਸ਼ਣ ਦੇ ਭਾਗੀਦਾਰਾਂ ਦੀ ਨਿਗਰਾਨੀ ਕੀਤੀ। ਇਸ ਵਿੱਚ 64 ਸਾਲ ਦੀ ਉਮਰ ਵਰਗ ਵਿੱਚ 49 ਫੀਸਦੀ ਹਿੱਸਾ ਲੈਣ ਵਾਲੀਆਂ ਔਰਤਾਂ ਸਨ।



ਅਧਿਐਨ ਵਿੱਚ ਪਾਇਆ ਗਿਆ ਕਿ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਮੌਤ ਦਾ ਜੋਖਮ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਮੁਕਾਬਲੇ ਘੱਟ ਸੀ।