ਬੀਤੀ ਰਾਤ ਭਾਰਤੀ ਖੇਡ ਸਨਮਾਨ 2023 ਵਿੱਚ ਹਿੰਦੀ ਸਿਨੇਮਾ ਦੇ ਫਿਲਮੀ ਸਿਤਾਰਿਆਂ ਦਾ ਇਕੱਠ ਹੋਇਆ।



ਇਸ ਖਾਸ ਮੌਕੇ 'ਤੇ ਬੀ-ਟਾਊਨ ਦੀ ਪਸੰਦੀਦਾ ਜੋੜੀ ਸੁਪਰਸਟਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਵੀ ਮੌਜੂਦ ਸਨ।



ਇਸ ਦੌਰਾਨ ਦੀਪਿਕਾ ਦੇ ਪਿਤਾ ਅਤੇ ਸਾਬਕਾ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੂਕੋਣ ਵੀ ਬੇਟੀ ਅਤੇ ਜਵਾਈ ਨਾਲ ਨਜ਼ਰ ਆਏ। ਪਰ ਦੀਪਵੀਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ



, ਜਿਸ ਤੋਂ ਬਾਅਦ ਇਹ ਅਫਵਾਹਾਂ ਤੇਜ਼ ਹੋ ਰਹੀਆਂ ਹਨ ਕਿ ਕਿਤੇ ਦੀਪਿਕਾ ਰਣਵੀਰ 'ਚ ਅਨਬਣ ਤਾਂ ਨਹੀਂ ਹੋ ਗਈ ਹੈ?



ਕਿਉਂਕਿ ਈਵੈਂਟ ਦੇ ਵੀਡੀਓ 'ਚ ਦੇਖਿਆ ਗਿਆ ਕਿ ਦੀਪਿਕਾ ਨੇ ਰਣਵੀਰ ਨੂੰ ਤਾਂ ਆਪਣਾ ਹੱਥ ਫੜਾਇਆ ਤੇ ਨਾ ਹੀ ਉਸ ਨਾਲ ਫੋਟੋ ਹੀ ਖਿਚਵਾਈ।



ਮਸ਼ਹੂਰ ਸੈਲੀਬ੍ਰਿਟੀ ਫੋਟੋਗ੍ਰਾਫਰ ਮਾਨਵ ਮੰਗਲਾਨੀ ਨੇ ਵੀਰਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤਾ।



ਇਸ ਵੀਡੀਓ 'ਚ ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਅਤੇ ਪ੍ਰਕਾਸ਼ ਪਾਦੂਕੋਣ ਭਾਰਤੀ ਖੇਡ ਸਨਮਾਨ ਦੇ ਰੈੱਡ ਕਾਰਪੇਟ 'ਤੇ ਮੌਜੂਦ ਦਿਖਾਈ ਦੇ ਰਹੇ ਹਨ।



ਇਸ ਦੌਰਾਨ ਰਣਵੀਰ ਆਪਣੀ ਪਤਨੀ ਦੀਪਿਕਾ ਦਾ ਹੱਥ ਫੜਨ ਲਈ ਅੱਗੇ ਵਧਦੇ ਹਨ, ਪਰ ਦੀਪਿਕਾ ਇਸ 'ਤੇ ਰਣਵੀਰ ਨੂੰ ਇਗਨੋਰ ਕਰਦੀ ਹੈ।



ਵੀਡੀਓ 'ਚ ਦੀਪਿਕਾ ਅਤੇ ਰਣਵੀਰ ਦੇ ਇਸ ਪਲ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਚਰਚਾ ਛਿੜ ਗਈ ਹੈ ਕਿ ਸ਼ਾਇਦ ਦੀਪਵੀਰ ਦੀ ਆਪਸੀ ਨਾਰਾਜ਼ਗੀ ਹੈ।



ਇਸ ਮਾਮਲੇ ਨੂੰ ਲੈ ਕੇ ਲੋਕ ਇਸ ਵੀਡੀਓ 'ਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ: