ਗਰਭ ਅਵਸਥਾ ਦੌਰਾਨ ਗਰਭਵਤੀ ਔਰਤ ਦੇ ਅੰਦਰ ਕਈ ਸਵਾਲ ਆਉਂਦੇ ਹਨ।
ਪ੍ਰੈਗਨੈਂਸੀ 'ਚ ਭਾਰ ਵਧਣਾ ਕਿੰਨਾ ਸਹੀ ਹੈ, ਇਹ ਹਰ ਔਰਤ ਦੇ ਮਨ 'ਚ ਆਉਂਦਾ ਹੈ, ਜਿਸ ਕਾਰਨ ਉਹ ਆਪਣੀ ਡਾਈਟ 'ਤੇ ਕੰਟਰੋਲ ਸ਼ੁਰੂ ਕਰ ਦਿੰਦੀ ਹੈ।
ਮਾਂ ਬਣਨ ਵਾਲੀ ਔਰਤ ਹਰ ਕੋਸ਼ਿਸ਼ ਕਰਦੀ ਹੈ ਕਿ ਉਸ ਦਾ ਭਾਰ ਜ਼ਿਆਦਾ ਨਾ ਵਧੇ।
ਅਜਿਹੀ ਸਥਿਤੀ 'ਚ ਉਹ ਕਸਰਤ 'ਤੇ ਵੀ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੰਦੀ ਹੈ।
ਜਿਨ੍ਹਾਂ ਔਰਤਾਂ ਦਾ ਪ੍ਰੈਗਨੈਂਸੀ ਤੋਂ ਪਹਿਲਾਂ ਵੱਧ ਭਾਰ ਹੈ, ਉਨ੍ਹਾਂ ਦਾ ਇਸ ਦੌਰਾਨ 16 ਕਿਲੋ ਤਕ ਭਾਰ ਵਧ ਸਕਦਾ ਹੈ।
ਦੂਜੇ ਪਾਸੇ, ਸਿਹਤਮੰਦ ਔਰਤਾਂ ਦਾ ਇਸ ਸਮੇਂ ਦੌਰਾਨ 12 ਕਿਲੋ ਭਾਰ ਵਧਣ ਦੀ ਸੰਭਾਵਨਾ ਹੈ।
ਜੇ ਜੁੜਵਾਂ ਬੱਚੇ ਹਨ, ਤਾਂ ਤੁਹਾਡਾ ਭਾਰ 15 ਤੋਂ 20 ਕਿਲੋ ਵਧਣਾ ਚਾਹੀਦਾ ਹੈ। ਪਹਿਲੇ 3 ਮਹੀਨਿਆਂ ਵਿੱਚ ਆਮ ਤੇ ਇਸਤੋਂ ਬਾਅਦ ਹਰ ਹਫ਼ਤੇ 1 ਕਿਲੋ ਭਾਰ ਵਧ ਸਕਦਾ ਹੈ।
ਤੁਹਾਨੂੰ ਬਹੁਤ ਕੁਝ ਕਰਨ ਦੀ ਲੋੜ ਨਹੀਂ ਹੈ, ਤੁਹਾਨੂੰ ਸਿਰਫ਼ ਐਕਟਿਵ ਰਹਿਣ ਅਤੇ ਸਿਹਤਮੰਦ ਖੁਰਾਕ ਲੈਣ ਦੀ ਲੋੜ ਹੈ।