ਖ਼ਰਾਬ ਰੁਟੀਨ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ ।



ਇਸ ਨਾਲ ਸਰੀਰ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਵਧਣ ਲੱਗਦੀਆਂ ਹਨ।

ਇਸ ਕਾਰਨ ਹਾਈ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਦਿਲ ਦੇ ਰੋਗ, ਗੋਡਿਆਂ ਦਾ ਦਰਦ ਆਦਿ ਸਮੱਸਿਆਵਾਂ ਹੋ ਜਾਂਦੀਆਂ ਹਨ।

ਇਸ ਲਈ ਤੁਹਾਨੂੰ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ।

ਯੂਨੀਵਰਸਿਟੀ ਨੇ ਖੋਜ ਵਿੱਚ ਦਾਅਵਾ ਕੀਤਾ ਹੈ ਕਿ ਜੋ ਲੋਕ ਹਰ ਰਾਤ ਇੱਕ ਘੰਟੇ ਦੀ ਵਾਧੂ ਨੀਂਦ ਲੈਂਦੇ ਹਨ।

ਉਹ ਇੱਕ ਸਾਲ ਵਿੱਚ ਤਿੰਨ ਕਿੱਲੋ ਭਾਰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।

ਇਸ ਖੋਜ ਵਿੱਚ 21 ਤੋਂ 40 ਸਾਲ ਦੀ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਜੋ ਲੋਕ ਦਿਨ 'ਚ 1 ਘੰਟਾ 20 ਮਿੰਟ ਤੋਂ ਜ਼ਿਆਦਾ ਸੌਂਦੇ ਸਨ, ਉਨ੍ਹਾਂ ਨੇ 270 ਕੈਲੋਰੀ ਘੱਟ ਖਪਤ ਕੀਤੀ।

ਇਸ ਤਰ੍ਹਾਂ ਕਰਨ ਨਾਲ ਇਕ ਸਾਲ 'ਚ ਕਰੀਬ 4 ਕਿਲੋ ਭਾਰ ਘੱਟ ਹੋ ਗਿਆ।