ਭਾਰ ਘਟਾਉਣ ਲਈ ਡਾਈਟਿੰਗ ਚੰਗੀ ਗੱਲ ਹੈ ਪਰ ਡਾਈਟਿੰਗ ਦਾ ਮਤਲਬ ਬਿਲਕੁਲ ਵੀ ਭੁੱਖਾ ਰਹਿਣਾ ਨਹੀਂ ਹੈ। ਜਦੋਂ ਤੁਸੀਂ ਭੁੱਖੇ ਹੁੰਦੇ ਹੋ ਤੁਹਾਡਾ ਧਿਆਨ ਜੰਕ ਅਤੇ ਪ੍ਰੋਸੈਸਡ ਭੋਜਨ ਵੱਲ ਵੱਧ ਜਾਂਦਾ ਹੈ। ਤੁਹਾਨੂੰ ਇਨ੍ਹਾਂ ਸਨੈਕਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਸਿਹਤਮੰਦ ਅਤੇ ਮਸਾਲੇਦਾਰ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਭੁੰਨੇ ਹੋਏ ਮਟਰ ਖਾ ਸਕਦੇ ਹੋ। ਤੁਸੀਂ ਡਾਈਟਿੰਗ ਦੌਰਾਨ ਸਿਹਤਮੰਦ ਸਨੈਕਸ ਵਿੱਚ ਭੁੰਨੇ ਹੋਏ ਸੀਡਸ ਵੀ ਖਾ ਸਕਦੇ ਹੋ। ਬਦਾਮ ਖਾਣ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿਚ ਫਾਈਬਰ ਮਿਲਦਾ ਹੈ। ਵਜ਼ਨ ਘੱਟ ਕਰਨ ਵਾਲੇ ਸਨੈਕਸ 'ਚ ਚਨਾ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।