ਅੱਜ ਕੱਲ੍ਹ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਫਾਸਟ ਫੂਡ ਦਾ ਦੀਵਾਨਾ ਹੈ।



ਪੀਜ਼ਾ, ਬਰਗਰਆਦਿ ਦੇਖ ਕੇ ਕਈਆਂ ਦੇ ਮੂੰਹ 'ਚ ਪਾਣੀ ਆਉਣ ਲੱਗਦਾ ਹੈ।



ਇਨ੍ਹਾਂ ਫਾਸਟ ਫੂਡਜ਼ ਨਾਲ ਦਿਮਾਗ ਅਤੇ ਪੇਟ ਦੋਵੇਂ ਹੀ ਭਰ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੀ ਸਿਹਤ ਲਈ ਠੀਕ ਹਨ ਜਾਂ ਨਹੀਂ।



ਪੀਜ਼ਾ ਇੱਕ ਅਜਿਹਾ ਫਾਸਟ ਫੂਡ ਹੈ ਜਿਸ ਨੂੰ ਲੋਕ ਬੜੇ ਚਾਅ ਨਾਲ ਖਾਣਾ ਪਸੰਦ ਕਰਦੇ ਹਨ।



ਪਰ ਕੀ ਤੁਸੀਂ ਜਾਣਦੇ ਹੋ ਕਿ ਪੀਜ਼ਾ ਖਾਣ ਬਾਰੇ ਆਯੁਰਵੇਦ ਕੀ ਕਹਿੰਦਾ ਹੈ?



ਜੇਕਰ ਤੁਸੀਂ ਨਹੀਂ ਜਾਣਦੇ ਤਾਂ ਆਓ ਨੈਸ਼ਨਲ ਪੀਜ਼ਾ ਡੇਅ 'ਤੇ ਜਾਣਦੇ ਹਾਂ ਪੀਜ਼ਾ ਖਾਣ ਬਾਰੇ ਆਯੁਰਵੇਦ ਕੀ ਕਹਿੰਦਾ ਹੈ



ਤੇ ਇਸ ਨੂੰ ਕਿਸ ਤਰੀਕੇ ਨਾਲ ਖਾਣਾ ਚਾਹੀਦਾ ਹੈ ਤਾਂ ਸਾਡੀ ਸਿਹਤ ਨੂੰ ਨੁਕਸਾਨ ਨਾ ਹੋਵੇ।



ਹੋ ਸਕਦਾ ਹੈ ਕਿ ਤੁਸੀਂ ਜਾਣਦੇ ਹੋ, ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਪੀਜ਼ਾ ਵਿੱਚ ਕਾਰਬੋਹਾਈਡ੍ਰੇਟ, ਸੋਡੀਅਮ, ਫੈਟ ਅਤੇ ਕਈ ਹੋਰ ਅਜਿਹੇ ਤੱਤ ਹੁੰਦੇ ਹਨ ਜੋ ਪੇਟ ਖਰਾਬ ਕਰ ਸਕਦੇ ਹਨ।



ਆਯੁਰਵੇਦ ਮਾਹਰ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਪੀਜ਼ਾ ਖਾਣ ਨਾਲ ਗੈਸ,



ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਇਸ ਦਾ ਜ਼ਿਆਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।