Right To Repair: ਅੱਜ ਦੇ ਸੰਸਾਰ ਵਿੱਚ ਸਮਾਰਟਫ਼ੋਨ ਤੇ ਹੋਰ ਇਲੈਕਟ੍ਰਾਨਿਕ ਉਪਕਰਣ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਗਏ ਹਨ। ਅਸੀਂ ਹਰ ਰੋਜ਼ ਇਨ੍ਹਾਂ ਦੀ ਵਰਤੋਂ ਸੰਚਾਰ, ਮਨੋਰੰਜਨ ਤੇ ਹੋਰ ਕੰਮਾਂ ਵਰਗੇ ਵੱਖ-ਵੱਖ ਉਦੇਸ਼ਾਂ ਲਈ ਕਰਦੇ ਹਾਂ।



ਕਈ ਵਾਰ, ਇਹ ਯੰਤਰ ਸਹੀ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੰਦੇ ਹਨ ਜਾਂ ਖਰਾਬ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਤੇ ਸਾਨੂੰ ਉਨ੍ਹਾਂ ਨੂੰ ਦੇ ਜਲਦ ਹੱਲ ਦੀ ਜ਼ਰੂਰਤ ਹੁੰਦੀ ਹੈ।



ਦਰਅਸਲ ਜੇ ਉਤਪਾਦ ਵਾਰੰਟੀ ਦੇ ਅਧੀਨ ਹੈ, ਤਾਂ ਇਸ ਦੀ ਮੁਰੰਮਤ ਮੁਫਤ ਕੀਤੀ ਜਾਂਦੀ ਹੈ ਪਰ, ਉਦੋਂ ਕੀ ਜੇ ਉਤਪਾਦ ਵਾਰੰਟੀ ਦੇ ਅਧੀਨ ਹੈ ਤੇ ਇਸ ਦੀ ਮੁਰੰਮਤ ਕਿਸੇ ਹੋਰ ਥਾਂ ਤੋਂ ਕਰਵਾ ਲਈ ਜਾਏ? ਕੀ ਵਾਰੰਟੀ ਫਿਰ ਵੀ ਰਹੇਗੀ?



ਹੁਣ ਤੱਕ ਬਹੁਤ ਸਾਰੇ ਲੋਕ ਇਹ ਸੋਚਦੇ ਸਨ ਕਿ ਜੇਕਰ ਵਾਰੰਟੀ ਪੀਰੀਅਡ ਦੌਰਾਨ ਸਮਾਰਟਫੋਨ, ਲੈਪਟਾਪ ਜਾਂ ਕਿਸੇ ਹੋਰ ਉਤਪਾਦ ਨੂੰ ਸਰਵਿਸ ਸਟੇਸ਼ਨ ਤੋਂ ਇਲਾਵਾ ਕਿਤੇ ਹੋਰ ਰਿਪੇਅਰ ਕੀਤਾ ਜਾਂਦਾ ਹੈ, ਤਾਂ ਉਤਪਾਦ ਦੀ ਵਾਰੰਟੀ ਰੱਦ ਹੋ ਜਾਵੇਗੀ, ਪਰ ਹੁਣ ਅਜਿਹਾ ਨਹੀਂ। ਪੜ੍ਹੋ ਮੁਰੰਮਤ ਦਾ ਅਧਿਕਾਰ ਕਾਨੂੰਨ ਕੀ ਹੈ?



Right To Repair ਕੀ ਹੈ? : ਭਾਰਤ ਦੀ ਕੇਂਦਰ ਸਰਕਾਰ ਨੇ ਮੁਰੰਮਤ ਦਾ ਅਧਿਕਾਰ ਪੋਰਟਲ (https://righttorepairindia.gov.in/index.php) ਸ਼ੁਰੂ ਕੀਤਾ ਹੈ।



ਇਸ ਪੋਰਟਲ ਦੀ ਸ਼ੁਰੂਆਤ ਦੇ ਨਾਲ, ਸਰਕਾਰ ਨੇ ਵਾਰੰਟੀ ਤੇ ਮੁਰੰਮਤ ਦੇ ਕੁਝ ਨਿਯਮਾਂ ਵਿੱਚ ਬਦਲਾਅ ਕੀਤਾ ਹੈ।



ਤੁਸੀਂ ਲਿੰਕ 'ਤੇ ਕਲਿੱਕ ਕਰਕੇ ਪੋਰਟਲ 'ਤੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਹਾਲਾਂਕਿ, ਖਬਰ ਵਿੱਚ ਅਸੀਂ ਫਾਇਦਿਆਂ ਬਾਰੇ ਵੀ ਦੱਸਿਆ ਹੈ।



ਇਸ ਪੋਰਟਲ ਦਾ ਸਭ ਤੋਂ ਵੱਧ ਫਾਇਦਾ ਗਾਹਕਾਂ ਨੂੰ ਹੋਵੇਗਾ। ਇਹ ਪੋਰਟਲ ਤੁਹਾਨੂੰ ਤੁਹਾਡੇ ਇਲੈਕਟ੍ਰੋਨਿਕਸ ਉਤਪਾਦਾਂ ਨਾਲ ਸਬੰਧਤ ਸਾਰੀ ਜਾਣਕਾਰੀ ਪ੍ਰਦਾਨ ਕਰਦਾ ਹੈ।



ਇਸ ਪੋਰਟਲ ਅਨੁਸਾਰ, ਜੇਕਰ ਤੁਹਾਡੇ ਉਤਪਾਦ ਜਾਂ ਡਿਵਾਈਸ ਵਿੱਚ ਕੋਈ ਨੁਕਸ ਹੈ, ਤਾਂ ਤੁਸੀਂ ਉਸ ਜਗ੍ਹਾ ਤੋਂ ਇਸ ਦੀ ਮੁਰੰਮਤ ਕਰਵਾ ਸਕਦੇ ਹੋ ਜੋ ਉਸ ਬ੍ਰਾਂਡ ਦਾ ਅਧਿਕਾਰਤ ਸਟੋਰ ਨਹੀਂ ਹੈ।



ਅਜਿਹੇ ਸਟੋਰ ਤੋਂ ਇਸ ਦੀ ਮੁਰੰਮਤ ਕਰਵਾਉਣਾ ਤੁਹਾਡੇ ਉਤਪਾਦ ਦੀ ਵਾਰੰਟੀ ਨੂੰ ਰੱਦ ਨਹੀਂ ਕਰੇਗਾ। ਇਸ ਨਾਲ ਤੁਹਾਡਾ ਸਮਾਂ ਵੀ ਬਚੇਗਾ ਤੇ ਤੁਹਾਨੂੰ ਚੱਕਰ ਨਹੀਂ ਲਗਾਉਣੇ ਪੈਣਗੇ।



ਪੋਰਟਲ 'ਤੇ ਪੂਰੀ ਜਾਣਕਾਰੀ ਉਪਲਬਧ : ਮੁਰੰਮਤ ਦਾ ਅਧਿਕਾਰ ਪੋਰਟਲ ਤੁਹਾਨੂੰ ਅਧਿਕਾਰਤ ਪਾਰਟੀ ਮੁਰੰਮਤ ਪ੍ਰਦਾਤਾਵਾਂ ਦਾ ਵੇਰਵਾ ਦੇਵੇਗਾ। ਤੁਸੀਂ ਪੋਰਟਲ ਤੋਂ ਜਾਣਕਾਰੀ ਲੈ ਕੇ ਆਪਣੇ ਉਤਪਾਦ ਦੀ ਮੁਰੰਮਤ ਨੇੜਲੇ ਰਿਪੇਅਰ ਸੈਂਟਰ ਤੋਂ ਕਰਵਾ ਸਕਦੇ ਹੋ।



ਅਜਿਹਾ ਕਰਨ ਨਾਲ ਤੁਹਾਡੇ ਸਮਾਰਟਫੋਨ, ਲੈਪਟਾਪ ਤੇ ਹੋਰ ਇਲੈਕਟ੍ਰੋਨਿਕਸ ਉਤਪਾਦਾਂ ਦੀ ਵਾਰੰਟੀ ਰੱਦ ਨਹੀਂ ਹੋਵੇਗੀ।



ਤੁਹਾਨੂੰ ਪੋਰਟਲ 'ਤੇ ਕਈ ਤਰ੍ਹਾਂ ਦੀਆਂ ਸੇਵਾਵਾਂ ਮਿਲਣਗੀਆਂ, ਜਿਸ ਵਿੱਚ ਉਤਪਾਦ ਦੀ ਮੁਰੰਮਤ ਤੇ ਰੱਖ-ਰਖਾਅ, ਭਾਗ ਬਦਲਣ ਤੇ ਵਾਰੰਟੀ ਆਦਿ ਸ਼ਾਮਲ ਹਨ।



ਵਾਰੰਟੀ ਦੀ ਮਿਆਦ ਕਦੋਂ ਖਤਮ ਹੋਵੇਗੀ? : ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਜੇ ਤੁਸੀਂ ਉਤਪਾਦ ਵਿੱਚ ਕੋਈ ਲੋਕਲ ਜਾਂ ਡੁਪਲੀਕੇਟ ਭਾਗ ਲਗਾਉਂਦੇ ਹੋ ਤਾਂ ਉਤਪਾਦ ਦੀ ਵਾਰੰਟੀ ਰੱਦ ਹੋ ਜਾਵੇਗੀ।