ਦਹੀਂ ਦਾ ਸੇਵਨ ਕਰਦੇ ਸਮੇਂ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ ਕਿਉਂਕਿ ਕੁਝ ਸਥਿਤੀਆਂ ਵਿੱਚ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।



ਸਿਹਤ ਮਹਿਰਾਂ ਮੁਤਾਬਕ ਦਹੀਂ ਵਿੱਚ ਪ੍ਰੋਟੀਨ, ਕੈਲਸ਼ੀਅਮ, ਰਿਬੋਫਲੇਵਿਨ, ਲੈਕਟੋਜ਼, ਆਇਰਨ, ਫਾਸਫੋਰਸ, ਵਿਟਾਮਿਨ ਬੀ6 ਤੇ ਵਿਟਾਮਿਨ ਬੀ12 ਆਦਿ ਪਾਏ ਜਾਂਦੇ ਹਨ।



ਸਵੇਰੇ ਖਾਲੀ ਪੇਟ ਦਹੀਂ ਨਹੀਂ ਖਾਣਾ ਚਾਹੀਦਾ, ਇਸ ਨਾਲ ਪੇਟ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਖਾਲੀ ਪੇਟ ਜਾਂ ਸੌਣ ਤੋਂ ਪਹਿਲਾਂ ਦਹੀਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।



ਮਾਸਾਹਾਰੀ ਭੋਜਨ ਦੇ ਨਾਲ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਬਜ਼ ਦੀ ਸਥਿਤੀ ਵਿੱਚ ਦਹੀਂ ਦੀ ਥਾਂ ਲੱਸੀ ਦੀ ਵਰਤੋਂ ਕਰਨੀ ਚਾਹੀਦੀ ਹੈ।



ਜ਼ੁਕਾਮ, ਖੰਘ ਜਾਂ ਬਲਗਮ ਦੀ ਸਥਿਤੀ ਵਿਚ ਦਹੀਂ ਨਾ ਖਾਓ। ਜੇਕਰ ਤੁਹਾਨੂੰ ਅਸਥਮਾ ਜਾਂ ਸਾਹ ਦੀ ਸਮੱਸਿਆ ਹੈ ਤਾਂ ਸਾਵਧਾਨੀ ਨਾਲ ਦਹੀਂ ਦਾ ਸੇਵਨ ਕਰੋ।



ਜੇਕਰ ਸਰੀਰ 'ਚ ਕਿਤੇ ਵੀ ਸੋਜ ਹੈ ਤਾਂ ਦਹੀਂ ਨਾ ਖਾਓ, ਨਹੀਂ ਤਾਂ ਸੋਜ ਵਧ ਸਕਦੀ ਹੈ। ਬਾਸੀ ਜਾਂ ਖੱਟਾ ਦਹੀਂ ਨਹੀਂ ਖਾਣਾ ਚਾਹੀਦਾ।



ਦਹੀਂ ਨੂੰ ਗਰਮ ਕਰਕੇ ਨਹੀਂ ਖਾਣਾ ਚਾਹੀਦਾ। ਜੇਕਰ ਤੁਹਾਨੂੰ ਚਮੜੀ ਸੰਬੰਧੀ ਰੋਗ ਹਨ ਤਾਂ ਦਹੀਂ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਕਰੋ।