ਬਾਲੀਵੁੱਡ ਦੇ ਮਰਹੂਮ ਅਭਿਨੇਤਾ ਇਰਫਾਨ ਖਾਨ ਨੇ ਆਪਣੇ ਕਿਰਦਾਰਾਂ ਰਾਹੀਂ ਫਿਲਮ ਇੰਡਸਟਰੀ ਅਤੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਪਛਾਣ ਬਣਾਈ ਸੀ।



ਪਰ ਫਿਲਮ ਇੰਡਸਟਰੀ 'ਚ ਵੱਖਰੀ ਪਛਾਣ ਬਣਾਉਣ ਦਾ ਉਨ੍ਹਾਂ ਦਾ ਸਫਰ ਇੰਨਾ ਆਸਾਨ ਨਹੀਂ ਸੀ।



ਇੱਕ ਵਾਰ ਇਰਫਾਨ ਖਾਨ ਨੇ ਖੁਦ ਖੁਲਾਸਾ ਕੀਤਾ ਸੀ ਕਿ ਉਹ ਅਸਲ ਵਿੱਚ ਐਕਟਿੰਗ ਲਈ ਨਹੀਂ ਬਲਕਿ ਏਸੀ ਰਿਪੇਅਰਿੰਗ ਦੀ ਟ੍ਰੇਨਿੰਗ ਲਈ ਮੁੰਬਈ ਆਏ ਸਨ।



ਇੰਡੀਆ ਟੂਡੇ ਨਾਲ ਗੱਲਬਾਤ 'ਚ ਇਰਫਾਨ ਖਾਨ ਨੇ ਦੱਸਿਆ ਸੀ ਕਿ ਉਹ ਇਸ ਇੰਡਸਟਰੀ 'ਚ ਕਿਵੇਂ ਆਏ ਅਤੇ ਕਿਵੇਂ ਉਨ੍ਹਾਂ ਨੇ ਹਮੇਸ਼ਾ ਆਪਣੇ ਅੰਦਰ ਐਕਟਿੰਗ ਦਾ ਜਨੂੰਨ ਰੱਖਿਆ।



ਸਾਲ 2016 ਵਿੱਚ, ਇਰਫਾਨ ਅਤੇ ਨਸੀਰੂਦੀਨ ਸ਼ਾਹ ਗੱਲਬਾਤ ਕਰ ਰਹੇ ਸੀ। ਜਦੋਂ ਉਸਨੇ ਬਾਲੀਵੁੱਡ ਵਿੱਚ ਆਪਣੇ ਸੰਘਰਸ਼ਾਂ ਬਾਰੇ ਗੱਲ ਕੀਤੀ ਅਤੇ ਕਿਹਾ, “ਮੇਰਾ ਸੰਘਰਸ਼ ਸਿਰਫ ਆਪਣੀ ਪ੍ਰੇਰਣਾ ਨੂੰ ਬਣਾਈ ਰੱਖਣਾ ਸੀ।



ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਇੱਕ ਅਭਿਨੇਤਾ ਬਣਨਾ ਮੇਰੀ ਅੰਦਰੂਨੀ ਮੰਗ ਨਹੀਂ ਸੀ, ਇਹ ਇੱਕ ਇੱਛਾ ਸੀ।



ਪਹਿਲੀ ਚੀਜ਼ ਜੋ ਮੈਂ ਆਪਣੀ ਤਨਖਾਹ ਨਾਲ ਖਰੀਦੀ ਸੀ ਉਹ ਫਿਲਮਾਂ ਦੇਖਣ ਲਈ ਇੱਕ ਵੀ.ਸੀ.ਆਰ.।



ਨਸੀਰੂਦੀਨ ਸ਼ਾਹ ਨੇ ਇਰਫਾਨ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਯਾਦ ਹੈ ਕਿ ਉਹ ਕਿਸ ਦੇ ਘਰ ਏਅਰ ਕੰਡੀਸ਼ਨਰ ਠੀਕ ਕਰਨ ਗਿਆ ਸੀ?



ਇਸ 'ਤੇ ਇਰਫਾਨ ਖਾਨ ਨੇ ਕਿਹਾ (ਹੱਸਦੇ ਹੋਏ), ''ਰਾਜੇਸ਼ ਖੰਨਾ। ਮੈਨੂੰ ਅਜੇ ਵੀ ਯਾਦ ਹੈ ਰਾਜੇਸ਼ ਬਾਈ ਨੇ ਦਰਵਾਜ਼ਾ ਖੋਲ੍ਹਿਆ ਤੇ ਪੁੱਛਿਆ, 'ਕੌਣ?' ਮੈਂ ਕਿਹਾ 'ਏਸੀ ਵਾਲਾ'। ਅੱਗੋਂ ਉਨ੍ਹਾਂ ਨੇ ਕਿਹਾ 'ਅੰਦਰ ਆ ਜਾਓ।'



ਫਿਰ ਮੈਂ ਜੈਪੁਰ ਗਿਆ ਅਤੇ ਸੋਚਿਆ ਕਿ ਜੇ ਮੈਂ ਏਅਰ ਕੰਡੀਸ਼ਨਿੰਗ ਸਿੱਖ ਲਵਾਂਗਾ ਤਾਂ ਮੈਂ ਬਾਹਰ ਜਾਵਾਂਗਾ। ਮੈਂ ਸੋਚਦਾ ਸੀ ਕਿ ਜੋ ਬਾਹਰ ਜਾਂਦਾ ਹੈ ਉਸ ਨੂੰ ਹੀ ਪੈਸੇ ਮਿਲਦੇ ਹਨ।