ਸ਼ਾਹਰੁਖ ਖਾਨ ਇੰਨੀਂ ਦਿਨੀਂ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਨੇ 'ਪਠਾਨ' ਨਾਲ ਬਾਲੀਵੁੱਡ 'ਚ ਧਮਾਕੇਦਾਰ ਵਾਪਸੀ ਕੀਤੀ। ਇਸ ਨਾਲ ਸ਼ਾਹਰੁਖ ਬਾਰੇ ਦਿਲਚਸਪ ਕਿੱਸੇ ਨਿਕਲ ਕੇ ਸਾਹਮਣੇ ਆ ਰਹੇ ਹਨ।



ਅਜਿਹਾ ਹੀ ਇੱਕ ਕਿੱਸਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿਸ ਨੂੰ ਜਾਣ ਕੇ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਸ਼ਾਹਰੁਖ ਨੂੰ ਐਵੇਂ ਹੀ ਬਾਲੀਵੁੱਡ 'ਚ ਕਿੰਗ ਖਾਨ ਦਾ ਦਰਜਾ ਨਹੀਂ ਮਿਲਿਆ ਹੈ।



ਇਹ ਕਿੱਸਾ ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਨਾਲ ਜੁੜਿਆ ਹੋਇਆ ਹੈ। ਇਹ ਕਿੱਸਾ ਸਾਲ 2012 ਦਾ ਦੱਸਿਆ ਜਾਂਦਾ ਹੈ, ਜਦੋਂ ਸ਼ਾਹਰੁਖ ਦੀ ਫਿਲਮ 'ਚੇਨਈ ਐਕਸਪ੍ਰੈਸ' ਬਣ ਰਹੀ ਸੀ।



ਇਸ ਦੌਰਾਨ ਸ਼ਾਹਰੁਖ ਖਾਨ ਸਾਊਥ ਸਟਾਰ ਰਜਨੀਕਾਂਤ ਲਈ ਇੱਕ ਸਪੈਸ਼ਲ ਗਾਣਾ ਫਿਲਮ 'ਚ ਪਾਉਣਾ ਚਾਹੁੰਦੇ ਸੀ। ਇਹ ਸੀ ਸੁਪਰਹਿੱਟ ਗਾਣਾ 'ਲੁੰਗੀ ਡਾਂਸ'। ਇਸ ਗੀਤ ਲਈ ਹਨੀ ਸਿੰਘ ਨੂੰ ਚੁਣਿਆ ਗਿਆ।



ਹਨੀ ਸਿੰਘ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਫਿਲਮ ਦੀ ਕਹਾਣੀ ਸੁਣਨ ਲਈ ਸ਼ਾਹਰੁਖ ਦੇ ਬੰਗਲੇ 'ਮੰਨਤ' ਪਹੁੰਚੇ। ਹਨੀ ਸਿੰਘ ਨੇ ਦੱਸਿਆ ਸੀ ਕਿ ਜਦੋਂ ਸ਼ਾਹਰੁਖ ਉਸ ਦੇ ਸਾਹਮਣੇ ਆਏ ਤਾਂ ਰੈਪਰ ਦੇ ਹੱਥ ਪੈਰ ਠੰਢੇ ਹੋ ਗਏ।



ਉਸ ਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਕਿੰਗ ਖਾਨ ਨਾਲ ਗੱਲ ਕਿਵੇਂ ਕਰੇਗਾ। ਪਰ ਕੁੱਝ ਦੇਰ 'ਚ ਸ਼ਾਹਰੁਖ ਨੇ ਹਨੀ ਸਿੰਘ ਨੂੰ ਅਰਾਮ ਨਾਲ ਬਿਠਾਇਆ ਅਤੇ ਉਸ ਨਾਲ ਫਿਲਮ ਦੀ ਕਹਾਣੀ 'ਤੇ ਚਰਚਾ ਕੀਤੀ।



ਇਹ ਮੀਟਿੰਗ ਅੱਧੇ ਘੰਟੇ ਦੀ ਰੱਖੀ ਗਈ ਸੀ। ਇਸ ਤੋਂ ਬਾਅਦ ਹਨੀ ਸਿੰਘ ਨੇ ਇਸੇ ਗਾਣੇ ਦੇ ਸਿਲਸਿਲੇ 'ਚ ਦੁਬਈ ਦੀ ਫਲਾਈਟ ਫੜਨੀ ਸੀ। ਫਲਾਈਟ ਦੀ ਟਿਕਰ ਵੀ ਸ਼ਾਹਰੁਖ ਦੀ ਟੀਮ ਨੇ ਹੀ ਬੁੱਕ ਕਰਵਾਈ ਸੀ।



ਅੱਧੇ ਘੰਟੇ 'ਚ ਹਨੀ ਸਿੰਘ ਦੀ ਫਲਾਈਟ ਸੀ। ਹਾਲੇ ਤੱਕ ਫਿਲਮ ਦੀ ਕਹਾਣੀ 'ਤੇ ਚਰਚਾ ਮੁੱਕੀ ਵੀ ਨਹੀਂ ਸੀ ਕਿ ਅੱਧਾ ਘੰਟਾ ਬੀਤ ਗਿਆ। ਇਸ ਦੌਰਾਨ ਹਨੀ ਸਿੰਘ ਨੂੰ ਲੱਗਿਆ ਕਿ ਉਸ ਦੀ ਫਲਾਈਟ ਮਿੱਸ ਹੋ ਜਾਵੇਗੀ, ਪਰ ਇਸ ਦੌਰਾਨ ਸ਼ਾਹਰੁਖ ਖਾਨ ਨੇ ਅਜਿਹਾ ਕੀਤਾ ਕਿ ਜਿਸ ਤੋਂ ਬਾਅਦ ਹਨੀ ਸਿੰਘ ਉਨ੍ਹਾਂ ਤੋਂ ਕਾਫੀ ਪ੍ਰਭਾਵਿਤ ਹੋਏ।



ਇਸ ਤਰ੍ਹਾਂ ਅੱਧੇ ਘੰਟੇ ਦੀ ਮੀਟਿੰਗ ਢਾਈ ਘੰਟੇ ਚੱਲੀ। ਇੰਨੀਂ ਦੇਰ ਤੱਕ ਫਲਾਈਟ ਰੁਕੀ ਰਹੀ। ਹਨੀ ਸਿੰਘ ਦੱਸਦੇ ਹਨ ਕਿ ਉਸ ਨੇ ਏਮੀਰੇਟਸ ਦੀ ਫਲਾਈਟ ਰਾਹੀਂ ਦੁਬਈ ਪਹੁੰਚਣਾ ਸੀ



ਪਰ ਸ਼ਾਹਰੁਖ ਨੇ ਇੱਕ ਫੋਨ ਨਾਲ ਹੀ ਏਮੀਰੇਟਸ ਦੀ ਫਲਾਈਟ ਢਾਈ ਘੰਟੇ ਲਈ ਰੁਕਵਾ ਦਿੱਤੀ ਸੀ। ਇਹ ਕਿੱਸਾ ਬਾਲੀਵੁੱਡ 'ਚ ਅੱਜ ਤੱਕ ਮਸ਼ਹੂਰ ਹੈ।