ਸਲੀਮ ਖਾਨ ਅਤੇ ਜਾਵੇਦ ਅਖਤਰ ਨੇ 1973 ਵਿੱਚ ਫਿਲਮ 'ਜ਼ੰਜੀਰ' ਤੋਂ ਹਿੰਦੀ ਸਿਨੇਮਾ ਐਂਗਰੀ ਯੰਗ ਮੈਨ ਨੂੰ ਜਨਮ ਦਿੱਤਾ।



ਇਹ ਫਿਲਮ ਅਮਿਤਾਭ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਸਾਬਤ ਹੋਈ। ਜੰਜੀਰ ਨੇ ਅਮਿਤਾਭ ਬੱਚਨ ਦੇ ਕਰੀਅਰ ਦੀ ਦਿਸ਼ਾ ਬਦਲ ਦਿੱਤੀ ਅਤੇ ਉਨ੍ਹਾਂ ਨੂੰ ਉਸ ਦੌਰ ਦਾ ਸਭ ਤੋਂ ਵੱਡਾ ਸਟਾਰ ਬਣਾ ਦਿੱਤਾ।



ਹਾਲ ਹੀ 'ਚ ਆਪਣੇ ਬੇਟੇ ਅਰਬਾਜ਼ ਖਾਨ ਦੇ ਸ਼ੋਅ 'ਚ ਸਲੀਮ ਖਾਨ ਨੇ ਅਮਿਤਾਭ ਬੱਚਨ ਨਾਲ ਜੁੜੀਆਂ ਕਈ ਕਹਾਣੀਆਂ ਸੁਣਾਈਆਂ।



ਉਨ੍ਹਾਂ ਦੱਸਿਆ ਕਿ ਇਹ ਅਮਿਤਾਭ ਬੱਚਨ ਦੀ ਕਿਸਮਤ ਸੀ ਕਿ ਉਨ੍ਹਾਂ ਨੂੰ ਇਹ ਫਿਲਮ ਮਿਲੀ।



ਇਸ ਤੋਂ ਇਲਾਵਾ ਉਨ੍ਹਾਂ ਨੇ ਬਿੱਗ ਬੀ ਦੇ ਰਿਜ਼ਰਵ ਨੇਚਰ ਬਾਰੇ ਵੀ ਗੱਲ ਕੀਤੀ। ਨਾਲ ਹੀ ਦੱਸਿਆ ਕਿ ਕਿਵੇਂ ਸਲੀਮ-ਜਾਵੇਦ ਵਿਚਾਲੇ ਦੂਰੀ ਬਣ ਗਈ।



ਸਲੀਮ ਖਾਨ ਨੇ ਦੱਸਿਆ ਕਿ ਪਹਿਲਾਂ 'ਜ਼ੰਜੀਰ' ਫਿਲਮ ਦੀ ਸਕ੍ਰਿਪਟ ਧਰਮਿੰਦਰ, ਦੇਵ ਆਨੰਦ ਅਤੇ ਦਿਲੀਪ ਕੁਮਾਰ ਕੋਲ ਗਈ, ਪਰ ਤਿੰਨਾਂ ਵਿੱਚੋਂ ਕੋਈ ਵੀ ਇਸ ਫਿਲਮ ਨੂੰ ਕਰਨ ਲਈ ਰਾਜ਼ੀ ਨਹੀਂ ਹੋਇਆ



ਆਖਿਰਕਾਰ ਅਮਿਤਾਭ ਬੱਚਨ ਨੂੰ ਚੁਣਿਆ ਗਿਆ। ਉਸ ਸਮੇਂ ਕੋਈ ਵੀ ਹੀਰੋਇਨ ਇਹ ਫ਼ਿਲਮ ਕਰਨ ਲਈ ਤਿਆਰ ਨਹੀਂ ਸੀ।



ਅਜਿਹੇ 'ਚ ਜਯਾ ਭਾਦੁੜੀ ਨੂੰ ਬੇਨਤੀ ਕੀਤੀ ਗਈ। ਸਲੀਮ ਖਾਨ ਨੇ ਦੱਸਿਆ, 'ਮੈਂ ਸੁਝਾਅ ਦਿੱਤਾ ਸੀ ਕਿ ਜਯਾ ਬੱਚਨ ਨੂੰ ਲਓ। ਉਹ ਇਹ ਫਿਲਮ ਕਰੇਗੀ। ਇਹ ਫਿਲਮ ਉਹ ਅਮਿਤਾਭ ਲਈ ਕਰੇਗੀ।



ਜਦੋਂ ਮੈਂ ਜਯਾ ਨੂੰ ਕਹਾਣੀ ਸੁਣਾਈ ਤਾਂ ਜਯਾ ਨੇ ਕਿਹਾ ਕਿ 'ਇਸ ਫਿਲਮ 'ਚ ਹੀਰੋਈਨ ਦੇ ਕਰਨ ਲਈ ਕੁੱਝ ਨਹੀਂ ਹੈ, ਪਰ ਅਮਿਤਾਭ ਲਈ ਇਹ ਫਿਲਮ ਧਮਾਕੇਦਾਰ ਹੋਵੇਗੀ।'



ਸਲੀਮ ਖਾਨ ਮੁਤਾਬਕ ਉਨ੍ਹਾਂ ਨੂੰ ਅਮਿਤਾਭ ਦੀ ਪ੍ਰੋਫੈਸ਼ਨਲਿਜ਼ਮ ਅਤੇ ਐਕਟਿੰਗ 'ਤੇ ਇੰਨਾ ਭਰੋਸਾ ਸੀ ਕਿ ਉਹ ਹਰ ਮੋੜ 'ਤੇ ਉਨ੍ਹਾਂ ਦਾ ਨਾਂ ਅੱਗੇ ਵਧਾਉਂਦੇ ਰਹੇ। ਹਾਲਾਂਕਿ ਜਾਵੇਦ ਅਖਤਰ ਤੋਂ ਵੱਖ ਹੋਣ ਤੋਂ ਬਾਅਦ ਵੀ ਅਮਿਤਾਭ ਨੇ ਸਾਡੇ ਨਾਲ ਸੰਪਰਕ ਨਹੀਂ ਰੱਖਿਆ।