ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਅਦਾਕਾਰਾ ਨੇ ਆਪਣੀ ਅਗਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ।



ਇਸ ਫਿਲਮ 'ਚ ਉਹ ਇੱਕ ਵਾਰ ਫਿਰ ਤੋਂ ਪੰਜਾਬੀ ਗਾਇਕ ਤੇ ਐਕਟਰ ਗੁਰਨਾਮ ਭੁੱਲਰ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੀ ਹੈ।



ਸਰਗੁਣ ਤੇ ਗੁਰਨਾਮ ਦੀ ਜੋੜੀ ਇੱਕ ਵਾਰ ਫਿਰ ਤੋਂ ਵੱਡੇ ਪਰਦੇ 'ਤੇ ਧਮਾਲਾਂ ਪਾਉਣ ਜਾ ਰਹੀ ਹੈ। ਦੋਵੇਂ ਕਲਾਕਾਰਾਂ ਦੀ ਨਵੀਂ ਫਿਲਮ 'ਨਿਗਾਹ ਮਾਰਦਾ ਆਈ ਵੇ' ਦਾ ਪੋਸਟਰ ਆਊਟ ਹੋ ਚੁੱਕਿਆ ਹੈ



ਹੁਣ ਇੱਕ ਵਾਰ ਫਿਰ ਤੋਂ ਇਹ ਦਰਸ਼ਕਾਂ ਦੇ ਵਿੱਚ ਆਪਣੀ ਵੱਖਰੀ ਲਵ ਸਟੋਰੀ ਲੈ ਕੇ ਹਾਜ਼ਿਰ ਹੋਣ ਵਾਲੀ ਹੈ। ਜਿਸ ਵਿੱਚ ਦੋਵੇਂ ਬੇਹੱਦ ਸ਼ਾਨਦਾਰ ਦਿਖਾਈ ਦੇ ਰਹੇ ਹਨ



ਦੱਸ ਦੇਈਏ ਕਿ ਸਰਗੁਣ ਤੇ ਗੁਰਨਾਮ ਦੀ ਜੋੜੀ ਪਹਿਲੀ ਵਾਰ ਫਿਲਮ 'ਸੁਰਖੀ ਬਿੰਦੀ' ਵਿੱਚ ਨਜ਼ਰ ਆਈ ਸੀ।



ਇਸ ਤੋਂ ਬਾਅਦ ਫਿਲਮ 'ਸੋਹਰਿਆਂ ਦਾ ਪਿੰਡ ਆ ਗਿਆ' 'ਚ ਇਸ ਜੋੜੀ ਨੇ ਖੂਬ ਵਾਹੋ-ਵਾਹੀ ਬਟੋਰੀ।



ਫਿਲਮ ਦਾ ਪੋਸਟਰ ਸ਼ੇਅਰ ਕਰ ਸਰਗੁਣ ਨੇ ਕੈਪਸ਼ਨ ਵਿੱਚ ਲਿਖਿਆ, ਦਿਲ ਦਾ ਕੀ ਆ... ਦਿਲ ਤਾਂ ਰੋਜ਼ ਕਿਸੇ ਨਾ ਕਿਸੇ ਤੇ ਆਕੇ, ਦਿਲ ਲਵਾਈ ਰੱਖਦਾ... ਅਸਲੀ ਪਿਆਰ ਤਾਂ ਰੂਹਾਂ ਦਾ ਹੁੰਦਾ...



ਇਸ ਪੋਸਟਰ ਨੂੰ ਦੇਖ ਇਹ ਕਿਹਾ ਜਾ ਸਕਦਾ ਹੈ ਕਿ ਉਹ ਸ਼ਹਿਰੀ ਸੈੱਟਅੱਪ ਵਿੱਚ ਇੱਕ ਪ੍ਰੇਮ ਕਹਾਣੀ ਪੇਸ਼ ਕਰਨਗੇ। ਫਿਲਮ ਨੂੰ ਰੁਪਿੰਦਰ ਇੰਦਰਜੀਤ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ।



ਵਰਕਫਰੰਟ ਦੀ ਗੱਲ ਕਰਿਏ ਤਾਂ ਸਰਗੁਣ ਮਹਿਤਾ ਸਾਲ 2022 ਸਰਗੁਣ ਲਈ ਕਾਫੀ ਸ਼ਾਨਦਾਰ ਰਿਹਾ ਸੀ। ਪਿਛਲੇ ਸਾਲ ਉਸ ਦੀਆਂ ਕਈ ਫਿਲਮਾਂ ਰਿਲੀਜ਼ ਹੋਈਆਂ ਸੀ



ਉਸ ਦੀਆਂ 'ਸੌਂਕਣ ਸੌਕਣੇ', 'ਮੋਹ', 'ਛੱਲਾ ਮੁੜ ਕੇ ਨਹੀਂ ਆਇਆ' ਤੇ ਬਾਬੇ ਭੰਗੜਾ ਪਾਉਂਦੇ ਨੇ ਵਰਗੀਆਂ ਫਿਲਮਾਂ ਰਿਲੀਜ਼ ਹੋਈਆਂ ਸੀ।