ਪੰਜਾਬੀ ਗਾਇਕ ਕਰਨ ਔਜਲਾ ਅਕਸਰ ਹੀ ਲਾਈਮਲਾਈਟ 'ਚ ਰਹਿੰਦਾ ਹੈ। ਹਾਲ ਹੀ 'ਚ ਉਸ ਨੇ ਆਪਣੀ ਈਪੀ ਯਾਨਿ ਮਿੰਨੀ ਐਲਬਮ ਰਿਲੀਜ਼ ਕੀਤੀ ਹੈ।



ਪਰ ਗਾਇਕੀ ਤੋਂ ਜ਼ਿਆਦਾ ਕਰਨ ਔਜਲਾ ਆਪਣੀ ਪਰਸਨਲ ਲਾਈਫ ਨੂੰ ਲੈਕੇ ਚਰਚਾ ਵਿੱਚ ਰਹਿੰਦਾ ਹੈ।



ਹਾਲ ਹੀ 'ਚ ਖਬਰਾਂ ਆਉਣ ਲੱਗੀਆਂ ਸੀ ਕਿ ਕਰਨ ਔਜਲਾ ਵਿਆਹ ਕਰਨ ਜਾ ਰਿਹਾ ਹੈ।



ਪਿਛਲੇ ਸਾਲ ਕਰਨ ਦੀ ਮੰਗੇਤਰ ਪਲਕ ਦੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ



ਇਸ ਦੌਰਾਨ ਵਿਆਹ ਦੀ ਤਰੀਕ ਦਾ ਵੀ ਖੁਲਾਸਾ ਹੋਇਆ ਸੀ। ਪਰ ਕਰਨ ਔਜਲਾ ਨੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਗਲਤ ਕਰਾਰ ਦਿੱਤਾ ਹੈ।



ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਖੁਦ ਇਹ ਬੋਲਦਾ ਸੁਣਿਆ ਜਾ ਸਕਦਾ ਹੈ ਕਿ ਉਸ ਦੇ ਵਿਆਹ ਦੀ ਖਬਰ ਮੀਡੀਆ ਨੇ ਉਡਾਈ ਹੈ।



ਕਾਬਿਲੇਗ਼ੌਰ ਹੈ ਕਿ ਜਦੋਂ ਪਿਛਲੇ ਸਾਲ ਕਰਨ ਔਜਲਾ ਦੀ ਮੰਗੇਤਰ ਪਲਕ ਦੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ।



ਤਾਂ ਇਸੇ ਦੌਰਾਨ 3 ਫਰਵਰੀ 2023 ਦੀ ਤਰੀਕ ਵੀ ਸਾਹਮਣੇ ਆਈ ਸੀ।



ਜਿਸ ਨੂੰ ਦੇਖ ਸਭ ਇਹੀ ਅੰਦਾਜ਼ਾ ਲਗਾ ਰਹੇ ਸੀ ਕਿ ਸ਼ਾਇਦ ਕਰਨ ਦਾ ਔਜਲਾ ਦਾ ਵਿਆਹ 3 ਫਰਵਰੀ ਨੂੰ ਹੈ।



ਪਰ ਹੁਣ ਗਾਇਕ ਨੇ ਖੁਦ ਲਾਈਵ ਹੋ ਕੇ ਇਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕਰ ਦਿੱਤਾ ਹੈ।