ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਇੰਨੀਂ ਦਿਨੀਂ ਕਾਫੀ ਚਰਚਾ ਵਿੱਚ ਹਨ। ਇਸ ਸਾਲ ਐਮੀ ਵਿਰਕ ਨੇ ਆਪਣੇ ਫੈਨਜ਼ ਨੂੰ ਸਪੈਸ਼ਲ ਤੋਹਫਾ ਦਿੱਤਾ ਹੈ।



ਜੀ ਹਾਂ, ਤਕਰੀਬਨ 6 ਸਾਲਾਂ ਬਾਅਦ ਐਮੀ ਦੀ ਨਵੀਂ ਐਲਬਮ ਅੱਜ ਯਾਨਿ 3 ਫਰਵਰੀ ਨੂੰ ਰਿਲੀਜ਼ ਹੋ ਗਈ ਹੈ।



ਦੱਸ ਦਈਏ ਕਿ ਐਲਬਮ 'ਲੇਅਰਜ਼' ਦੇ ਪਹਿਲੇ ਗਾਣੇ 'ਸੌਲਿਡ' ਦਾ ਪੋਸਟਰ ਐਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।



ਐਮੀ ਵਿਰਕ ਇਸ ਗਾਣੇ 'ਚ ਬਿਲਕੁਲ ਅਲੱਗ ਅੰਦਾਜ਼ 'ਚ ਨਜ਼ਰ ਆ ਰਹੇ ਹਨ



ਇਸ ਐਲਬਮ ਨੂੰ ਲੈਕੇ ਐਮੀ ਵਿਰਕ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ।



ਉਹ ਕਾਫੀ ਸਮੇਂ ਤੋਂ ਆਪਣੀ ਐਲਬਮ ਨੂੰ ਸੋਸ਼ਲ ਮੀਡੀਆ 'ਤੇ ਪ੍ਰਮੋਟ ਕਰ ਰਹੇ ਹਨ ਅਤੇ ਅੱਜ ਫੈਨਜ਼ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ।



ਐਮੀ ਵਿਰਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਿਛਲਾ ਸਾਲ 2022 ਐਮੀ ਦੇ ਲਈ ਕਾਫੀ ਵਧੀਆ ਰਿਹਾ ਸੀ। ਪਿਛਲੇ ਸਾਲ ਐਮੀ ਦੀਆਂ ਤਿੰਨ ਫਿਲਮਾਂ ਰਿਲੀਜ਼ ਹੋਈਆਂ ਸੀ।



'ਸੌਂਕਣ ਸੌਂਕਣੇ', 'ਲੌਂਗ ਲਾਚੀ 2' ਅਤੇ 'ਓਏ ਮੱਖਣਾ'। ਇਹ ਤਿੰਨੇ ਹੀ ਫਿਲਮਾਂ ਨੇ ਬਾਕਸ ਆਫਿਸ 'ਤੇ ਵਧੀਆ ਕਾਰੋਬਾਰ ਕੀਤਾ ਸੀ।



ਇਸ ਸਾਲ ਐਮੀ ਵਿਰਕ ਆਪਣੀ ਫਿਲਮ 'ਮੌੜ' ਨੂੰ ਲੈਕੇ ਕਾਫੀ ਚਰਚਾ ਵਿੱਚ ਹਨ। ਦੱਸ ਦਈਏ ਕਿ ਇਸ ਫਿਲਮ 'ਚ ਦਰਸ਼ਕਾਂ ਨੂੰ ਪਹਿਲੀ ਵਾਰ ਐਮੀ ਵਿਰਕ ਤੇ ਦੇਵ ਖਰੌੜ ਦੀ ਜੋੜੀ ਇਕੱਠੀ ਦੇਖਣ ਨੂੰ ਮਿਲੇਗੀ।



ਐਮੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਈ ਇਹ ਫਿਲਮ ਕਾਫੀ ਖਾਸ ਹੈ। ਹਾਲ ਹੀ 'ਚ ਇਸ ਫਿਲਮ 'ਚ ਐਮੀ ਵਿਰਕ ਨੇ ਆਪਣੀ ਲੁੱਕ ਵੀ ਰਿਵੀਲ ਕੀਤੀ ਸੀ।