ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ (Diljit Dosanjh) ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੇ ਹਨ



ਇਸ ਦੇ ਨਾਲ ਨਾਲ ਦਿਲਜੀਤ ਦਾ ਨਾਂ ਉਨ੍ਹਾਂ ਪੰਜਾਬੀ ਸਿਤਾਰਿਆਂ ਦੀ ਲਿਸਟ 'ਚ ਵੀ ਸ਼ੁਮਾਰ ਹੈ, ਜੋ ਕਿ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ 'ਚ ਵੀ ਖੂਬ ਨਾਮ ਕਮਾ ਰਹੇ ਹਨ



ਐਕਟਿੰਗ ਦੇ ਨਾਲ ਨਾਲ ਦਿਲਜੀਤ ਗਾਇਕੀ 'ਚ ਵੀ ਪੂਰੀ ਤਰ੍ਹਾਂ ਸਰਗਰਮ ਹਨ।



ਹੁਣ ਦਿਲਜੀਤ ਦੋਸਾਂਝ ਜਲਦ ਹੀ ਆਪਣੀ ਐਲਬਮ 'ਘੋਸਟ' (Ghost) ਨਾਲ ਤੁਹਾਡਾ ਮਨੋਰੰਜਨ ਕਰਨਗੇ।



ਇਸ ਐਲਬਮ ਦੀ ਕੋਈ ਵੀ ਰਿਲੀਜ਼ ਡੇਟ ਫਿਲਹਾਲ ਸਾਹਮਣੇ ਨਹੀਂ ਆਈ ਹੈ।



ਦੱਸ ਦਈਏ ਕਿ ਇਸ ਐਲਬਮ ਦਾ ਨਾਂ ਪਹਿਲਾਂ '11-11' ਸੀ। ਹੁਣ ਇਸ ਬਦਲ ਕੇ 'ਘੋਸਟ' ਰੱਖਿਆ ਗਿਆ ਹੈ।



ਇਸ ਤੋਂ ਪਹਿਲਾਂ ਦਿਲਜੀਤ ਦੀਆਂ ਐਲਬਮਾਂ 'G.O.A.T.' 'ਤੇ 'ਮੂਨਚਾਈਲਡ ਐਰਾ' ਸੁਪਰਹਿੱਟ ਰਹੀਆਂ ਸੀ।



ਦਿਲਜੀਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਿੰਨਾ ਫਿਲਮਾਂ 'ਚ ਸਰਗਰਮ ਹਨ, ਉਨ੍ਹਾਂ ਹੀ ਉਹ ਗਾਇਕੀ ;ਚ ਵੀ ਸਰਗਰਮ ਰਹਿੰਦੇ ਹਨ।



ਦਿਲਜੀਤ ਨੇ ਆਪਣੇ ਕਈ ਇੰਟਰਵਿਊਜ਼ 'ਚ ਦੱਸਿਆ ਹੈ ਕਿ ਮਿਊਜ਼ਿਕ ਉਨ੍ਹਾਂ ਦਾ ਪਹਿਲਾ ਪਿਆਰ ਹੈ।



ਦਿਲਜੀਤ ਦੀਆਂ ਫਿਲਮਾਂ ਬਾਰੇ ਗੱਲ ਕੀਤੀ ਜਾਏ ਤਾਂ ਉਹ ਇੰਨੀਂ ਦਿਨੀਂ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ ;ਚ ਬਿਜ਼ੀ ਹਨ।