ਪੰਜਾਬੀ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਹਮੇਸ਼ਾ ਸੁਰਖੀਆਂ ‘ਚ ਬਣੀ ਰਹਿੰਦੀ ਹੈ।



ਪਿਛਲੇ ਕਾਫੀ ਸਮੇਂ ਤੋਂ ਉਹ ਕਿਸਾਨ ਮਜ਼ਦੂਰ ਏਕਤਾ ਦੇ ਸਮਰਥਨ ‘ਚ ਖੜੀ ਨਜ਼ਰ ਆ ਰਹੀ ਹੈ।



ਇੱਥੋਂ ਹੀ ਅਦਾਕਾਰਾ ਚਰਚਾ ਵਿੱਚ ਆਈ ਸੀ। ਇਸ ਦੇ ਨਾਲ ਨਾਲ ਉਹ ਸਮਾਜ ਸੇਵਾ ਵੀ ਖੂਬ ਕਰਦੀ ਹੈ।



ਉਸ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹਨ।



ਹੁਣ ਸੋਨੀਆ ਮਾਨ ਦੀ ਇੱਕ ਤਸਵੀਰ ਇੰਟਰਨੈੱਟ ‘ਤੇ ਲੋਕਾਂ ਦਾ ਖੂਬ ਦਿਲ ਜਿੱਤ ਰਹੀ ਹੈ।



ਇਸ ਤਸਵੀਰ 'ਚ ਸੋਨੀਆ ਮਾਨ ਫੁੱਲ ਦੇਸੀ ਅਵਤਾਰ 'ਚ ਨਜ਼ਰ ਆ ਰਹੀ ਹੈ। ਫੈਨਜ਼ ਉਸ ਦੀ ਤਸਵੀਰ ਨੂੰ ਖੂਬ ਪਿਆਰ ਦੇ ਰਹੇ ਹਨ।



ਉਸ ਦੀਆਂ ਇਸ ਤਸਵੀਰ ਤੇ ਉਸ ਦੀ ਖੂਬਸੂਰਤੀ ‘ਤੇ ਫੈਨਜ਼ ਆਪਣਾ ਦਿਲ ਹਾਰ ਬੈਠੇ ਹਨ।



ਦੱਸ ਦਈਏ ਕਿ 32 ਸਾਲਾ ਸੋਨੀਆ ਮਾਨ ਦਾ ਜਨਮ ਉੱਤਰਾਖੰਡ ਦੇ ਹਾਲਦਵਾਨੀ ‘ਚ ਹੋਇਆ ਸੀ, ਪਰ ਉਹ ਬਚਪਨ ਤੋਂ ਅੰਮ੍ਰਿਤਸਰ ਰਹੀ।



ਉਹ ਕਈ ਸਾਰੇ ਪੰਜਾਬੀ ਗਾਣਿਆਂ ਦੀ ਵੀਡੀਓਜ਼ ‘ਚ ਨਜ਼ਰ ਆਈ ਅਤੇ ਤੇਲਗੂ ਫਿਲਮ ;ਚ ਵੀ ਕੰਮ ਕੀਤਾ।



ੳੇੁਹ ਕਿਸਾਨ ਅੰਦੋਲ ਦੌਰਾਨ ਸੁਰਖੀਆਂ ‘ਚ ਆਈ ਸੀ।