ਬਾਲੀਵੁੱਡ ਐਕਟਰ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹਨ।



ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ 6 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।



ਸ਼ਾਨਦਾਰ ਵਿਆਹ ਦੀ ਮਹਿਮਾਨ ਲਿਸਟ ਸਾਹਮਣੇ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਪੂਰੀ ਤਰ੍ਹਾਂ ਇੱਕ ਪ੍ਰਾਇਵੇਟ ਸਮਾਰੋਹ ਹੋਵੇਗਾ। ਅਤੇ ਇਸ 'ਚ ਸਿਰਫ 100-125 ਮਹਿਮਾਨ ਹੀ ਸ਼ਾਮਲ ਹੋਣਗੇ।



ਸਿਧਾਰਥ ਅਤੇ ਕਿਆਰਾ ਦੇ ਵਿਆਹ ਦੀ ਇਸ ਮਹਿਮਾਨ ਸੂਚੀ ਵਿੱਚ ਬਾਲੀਵੁੱਡ ਤੋਂ ਲੈ ਕੇ ਹੋਰ ਖੇਤਰਾਂ ਦੀਆਂ ਕਈ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ।



ਇਨ੍ਹਾਂ 'ਚ ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ, ਕਰਨ ਜੌਹਰ, ਵਰੁਣ ਧਵਨ ਅਤੇ ਈਸ਼ਾ ਅੰਬਾਨੀ ਤੱਕ ਕਈ ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਹਨ।



ਰਿਪੋਰਟਾਂ ਵਿੱਚ ਅੱਗੇ ਕਿਹਾ ਜਾ ਰਿਹਾ ਹੈ ਕਿ ਮਹਿਮਾਨਾਂ ਲਈ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਵਿੱਚ ਇੱਕ ਲਗਜ਼ਰੀ ਵਿਲਾ ਬੁੱਕ ਕੀਤਾ ਗਿਆ ਹੈ।



ਇਸ ਵਿੱਚ ਲਗਭਗ 80 ਕਮਰੇ ਹਨ। ਇੰਨਾ ਹੀ ਨਹੀਂ ਜੋੜੇ ਦੇ ਵਿਆਹ 'ਚ ਸੁਰੱਖਿਆ ਦੇ ਵੀ ਸਖਤ ਇੰਤਜ਼ਾਮ ਕੀਤੇ ਗਏ ਹਨ



ਵੈਡਿੰਗ ਤੋਂ ਲੈ ਕੇ ਵਿਆਹ ਤੱਕ ਸਾਰੇ ਫੰਕਸ਼ਨ ਪੈਲੇਸ ਦੇ ਅੰਦਰ ਹੀ ਰੱਖੇ ਜਾਣਗੇ।



ਦੱਸਿਆ ਜਾ ਰਿਹਾ ਹੈ ਕਿ ਇਸ ਪੈਲੇਸ 'ਚ ਵਿਆਹ ਦਾ ਰੋਜ਼ਾਨਾ ਕਿਰਾਇਆ 1 ਤੋਂ 2 ਕਰੋੜ ਰੁਪਏ ਦੇ ਕਰੀਬ ਹੈ।



ਇਸ ਦੇ ਨਾਲ ਹੀ ਮਹਿਮਾਨਾਂ ਨੂੰ ਲੈ ਕੇ ਜਾਣ ਲਈ ਮਰਸੀਡੀਜ਼ ਬੈਂਜ਼, ਜੈਗੁਆਰ ਅਤੇ ਬੀਐਮਡਬਲਿਊ ਸਮੇਤ ਕਰੀਬ 70 ਕਾਰਾਂ ਦਾ ਪ੍ਰਬੰਧ ਕੀਤਾ ਗਿਆ ਹੈ।