ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਡਸਟਰੀਆਂ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ।



ਉਸ ਦੀ ਦਮਦਾਰ ਅਦਾਕਾਰੀ ਤੇ ਖੂਬਸੂਰਤੀ ਦੇ ਪੂਰੇ ਦੁਨੀਆ 'ਚ ਦੀਵਾਨੇ ਹਨ।



ਇਸ ਦੇ ਨਾਲ ਨਾਲ ਉਹ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ।



ਹਾਲ ਹੀ 'ਚ ਸੋਨਮ ਬਾਜਵਾ ਆਪਣੀਆਂ ਨਵੀਆਂ ਤਸਵੀਰਾਂ ਕਰਕੇ ਚਰਚਾ ਦਾ ਵਿਸ਼ਾ ਬਣ ਗਈ ਹੈ



ਸੋਨਮ ਬਾਜਵਾ ਨੇ ਹਰੇ ਰੰਗ ਦੇ ਸੂਟ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੋਨਮ ਦੀਆਂ ਇਹ ਤਸਵੀਰਾਂ ਦੇਖ ਕੇ ਫੈਨਜ਼ ਦੀਵਾਨੇ ਹੋ ਗਏ ਹਨ।



ਹਰੇ ਰੰਗ ਦੇ ਸੂਟ ਨਾਲ ਸੋਨਮ ਨੇ ਪੰਜਾਬੀ ਜੁੱਤੀ ਪਹਿਨੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿ ਸੋਨਮ ਨੇ ਬਹੁਤ ਹੀ ਘੱਟ ਮੇਕਅੱਪ ਤੇ ਗਹਿਣੇ ਪਹਿਨੇ ਹੋਏ ਹਨ।



ਸੋਨਮ ਦੀ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਸੋਨਮ ਦੇ ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਖੂਬ ਕਮੈਂਟਸ ਕਰ ਰਹੇ ਹਨ।



ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਨੇ ਹਾਲ ਹੀ 'ਚ 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਪੂਰੀ ਕੀਤੀ ਹੈ।



ਇਸ ਦੇ ਨਾਲ ਨਾਲ ਉਹ 'ਗੋਡੇ ਗੋਡੇ ਚਾਅ' ਫਿਲਮ ਦੀ ਸ਼ੂਟਿੰਗ 'ਚ ਬਿਜ਼ੀ ਹੈ।



ਇਸ ਫਿਲਮ ਨੂੰ ਜਗਦੀਪ ਸਿੱਧੂ ਡਾਇਰੈਕਟ ਕਰ ਰਹੇ ਹਨ। ਇਸ ਤੋਂ ਇਲਾਵਾ ਸੋਨਮ 'ਦਿਲ ਦੀਆਂ ਗੱਲਾਂ 2' ਵੀ ਹੋਸਟ ਕਰਦੀ ਹੈ।