ਹਰਿਆਣਾ ਦੀ ਬਹੁਤ ਮਸ਼ਹੂਰ ਡਾਂਸਰ ਅਤੇ ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਸਪਨਾ ਚੌਧਰੀ ਨਾਲ ਜੁੜੀ ਇੱਕ ਵੱਡੀ ਖਬਰ ਆ ਰਹੀ ਹੈ।



ਦਰਅਸਲ, ਪਲਵਲ ਪੁਲਿਸ ਨੇ ਸਪਨਾ, ਉਸਦੀ ਮਾਂ ਅਤੇ ਭਰਾ ਦੇ ਖਿਲਾਫ ਦਾਜ ਲਈ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਹੈ।



ਸਪਨਾ ਅਤੇ ਉਸ ਦੇ ਪਰਿਵਾਰ 'ਤੇ ਦਾਜ ਲਈ ਉਸ ਦੀ ਭਰਜਾਈ 'ਤੇ ਤਸ਼ੱਦਦ ਕਰਨ ਅਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।



ਸਪਨਾ ਚੌਧਰੀ ਦੀ ਭਰਜਾਈ ਨੇ ਦੋਸ਼ ਲਾਇਆ ਹੈ ਕਿ ਜਦੋਂ ਉਸ ਦਾ ਪਰਿਵਾਰ ਚੌਧਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੰਗੀ ਗਈ ਕ੍ਰੇਟਾ ਖਰੀਦ ਕੇ ਨਹੀਂ ਦੇ ਸਕਿਆ



ਤਾਂ ਉਨ੍ਹਾਂ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ, ਕੁੱਟਣਾ ਅਤੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।



ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।



ਪਲਵਲ ਨਿਵਾਸੀ ਸਪਨਾ ਚੌਧਰੀ ਦੀ ਭਰਜਾਈ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਦਾ ਵਿਆਹ 2018 'ਚ ਦਿੱਲੀ ਦੇ ਨਜਫਗੜ੍ਹ ਦੇ ਰਹਿਣ ਵਾਲੇ ਕਰਨ ਨਾਲ ਹੋਇਆ ਸੀ



ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਵਿਆਹ ਸਮੇਂ ਉਸ ਦੇ ਪਰਿਵਾਰ ਵਾਲਿਆਂ ਨੇ ਕਾਫੀ ਸੋਨਾ ਵੀ ਦਿੱਤਾ ਸੀ ਅਤੇ ਵਿਆਹ ਵੀ ਦਿੱਲੀ ਦੇ ਇਕ ਹੋਟਲ ਵਿਚ ਕਰਵਾਇਆ ਸੀ



ਜਿਸ ਦੀ ਕੀਮਤ ਉਸ ਸਮੇਂ ਕਰੀਬ 42 ਲੱਖ ਰੁਪਏ ਸੀ।



ਪੀੜਤਾ ਨੇ ਦੋਸ਼ ਲਾਇਆ ਕਿ ਉਸ ਤੋਂ ਵਾਰ-ਵਾਰ ਦਾਜ ਦੀ ਮੰਗ ਕੀਤੀ ਜਾਂਦੀ ਸੀ | ਇਸ ਦੇ ਨਾਲ ਹੀ ਉਸ ਨੂੰ ਦਾਜ ਲਈ ਕਾਫੀ ਤੰਗ ਪਰੇਸ਼ਾਨ ਵੀ ਕੀਤਾ ਜਾਂਦਾ ਸੀ