ਕਿਆਰਾ ਅਡਵਾਨੀ ਸਿਧਾਰਥ ਮਲਹੋਤਰਾ ਨਾਲ ਵਿਆਹ ਕਰਨ ਲਈ ਜੈਸਲਮੇਰ ਲਈ ਰਵਾਨਾ ਹੋ ਗਈ ਹੈ।



ਇਸ ਮੌਕੇ ਅਦਾਕਾਰਾ ਨੂੰ ਪ੍ਰਾਇਵੇਟ ਏਅਰਪੋਰਟ 'ਤੇ ਦੇਖਿਆ ਗਿਆ।



ਕਿਆਰਾ ਅਡਵਾਨੀ ਨੂੰ ਸ਼ਨੀਵਾਰ ਸਵੇਰੇ ਕਾਲੀਨਾ ਏਅਰਪੋਰਟ 'ਤੇ ਦੇਖਿਆ ਗਿਆ।



ਇਸ ਦੌਰਾਨ ਲਾੜੀ ਦੇ ਚਿਹਰੇ 'ਤੇ ਇਕ ਸ਼ਾਨਦਾਰ ਚਮਕ ਦੇਖਣ ਨੂੰ ਮਿਲੀ।



ਕਿਆਰਾ ਅਡਵਾਨੀ ਨੂੰ ਏਅਰਪੋਰਟ 'ਤੇ ਆਲ ਵ੍ਹਾਈਟ ਜੰਪਸੂਟ 'ਚ ਦੇਖਿਆ ਗਿਆ।



ਇਸ ਦੇ ਨਾਲ ਹੀ ਉਸ ਨੇ ਗੁਲਾਬੀ ਰੰਗ ਦਾ ਸ਼ਾਲ ਵੀ ਕੈਰੀ ਕੀਤੀ ਹੋਈ ਸੀ।



ਏਅਰਪੋਰਟ 'ਤੇ ਕਿਆਰਾ ਦੇ ਨਾਲ ਉਸ ਦੇ ਕੁਝ ਰਿਸ਼ਤੇਦਾਰ ਵੀ ਨਜ਼ਰ ਆਏ।



ਹਾਲਾਂਕਿ ਅਜੇ ਤੱਕ ਸਿਧਾਰਥ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।



ਕਿਆਰਾ ਅਤੇ ਸਿਧਾਰਥ ਨੇ ਅਜੇ ਤੱਕ ਆਪਣੇ ਵਿਆਹ ਦੀ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਇਸ ਦੌਰਾਨ ਉਹ ਪੈਪਸ ਨੂੰ ਮੁਸਕਾਨ ਦਿੰਦੀ ਨਜ਼ਰ ਆਈ।



ਖਬਰਾਂ ਮੁਤਾਬਕ ਇਹ ਸਟਾਰ ਜੋੜਾ 6 ਜਾਂ 7 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝ ਸਕਦਾ ਹੈ।