ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ 8 ਸਾਲ ਦੇ ਕਰੀਅਰ 'ਚ ਇੱਕ ਤੋਂ ਵਧ ਕੇ ਇੱਕ ਫਿਲਮਾਂ 'ਚ ਕੰਮ ਕੀਤਾ ਹੈ। ਸਰਗੁਣ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਸ ਨੇ ਟੀਵੀ ਇੰਡਸਟਰੀ ਤੋਂ ਪੰਜਾਬੀ ਫਿਲਮਾਂ 'ਚ ਕਦਮ ਰੱਖਿਆ ਹੈ। ਸਰਗੁਣ ਮਹਿਤਾ ਨੂੰ ਟੀਵੀ ਸੀਰੀਅਲਜ਼ ਤੋਂ ਇੰਨੀਂ ਕਾਮਯਾਬੀ ਨਹੀਂ ਮਿਲੀ, ਜਿੰਨੀਂ ਕਾਮਯਾਬੀ ਉਸ ਨੂੰ ਪੰਜਾਬੀ ਫਿਲਮਾਂ ਤੋਂ ਮਿਲੀ। ਉਹ ਆਪਣੀ ਪਹਿਲੀ ਹੀ ਫਿਲਮ 'ਅੰਗਰੇਜ' ਤੋਂ ਰਾਤੋ ਰਾਤ ਸਟਾਰ ਬਣ ਗਈ ਸੀ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸਰਗੁਣ ਮਹਿਤਾ ਦਾ ਇੱਕ ਵੀਡੀਓ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਸਰਗੁਣ ਤੋਂ ਸਵਾਲ ਪੁੱਛਿਆ ਗਿਆ ਕਿ ਇੰਡਸਟਰੀ ਦਾ ਕਿਹੜਾ ਕਲਾਕਾਰ ਸਰਗੁਣ ਦਾ ਫੇਵਰੇਟ ਯਾਨਿ ਮਨਪਸੰਦ ਹੈ। ਇਸ ਦੇ ਜਵਾਬ 'ਚ ਸਰਗੁਣ ਬੋਲੀ ਅਮਰਿੰਦਰ ਗਿੱਲ। ਸਰਗੁਣ ਨੇ ਅੱਗੇ ਕਿਹਾ ਕਿ 'ਅਮਰਿੰਦਰ ਗਿੱਲ ਮੇਰਾ ਸਭ ਤੋਂ ਮਨਪਸੰਦ ਕਲਾਕਾਰ ਹੈ। ਉਹ ਬਹੁਤ ਵਧੀਆ ਇਨਸਾਨ ਵੀ ਹੈ। ਕਿਉਂਕਿ ਅਮਰਿੰਦਰ ਗਿੱਲ ਹੀ ਉਹ ਸ਼ਖਸ ਹੈ, ਜਿਸ ਨੇ ਮੈਨੂੰ ਪਹਿਲਾ ਬਰੇਕ ਦਿੱਤਾ ਸੀ। ਮੈਂ ਕਦੇ ਨਹੀਂ ਭੁੱਲ ਸਕਦੀ।' ਦੱਸ ਦਈਏ ਕਿ ਸਰਗੁਣ ਮਹਿਤਾ ਟੀਵੀ ਦੀ ਫਲੌਪ ਅਦਾਕਾਰਾ ਸੀ। ਉਸ ਦੇ ਬੈਕ ਟੂ ਬੈਕ ਚਾਰ ਸੀਰੀਅਲ ਫਲੌਪ ਹੋਏ ਸੀ। ਪਰ 2015 'ਚ ਆਈ ਫਿਲਮ ਅੰਗਰੇਜ ਨੇ ਰਾਤੋ ਰਾਤ ਸਰਗੁਣ ਮਹਿਤਾ ਦੀ ਕਿਸਮਤ ਬਦਲ ਦਿੱਤੀ ਅਤੇ ਉਸ ਨੂੰ ਸਟਾਰ ਬਣਾ ਦਿੱਤਾ। ਉਸ ਤੋਂ ਬਾਅਦ ਅਦਾਕਾਰਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਵਰਕਫਰੰਟ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਹਾਲ ਹੀ 'ਚ ਫਿਲਮ ਨਿਗ੍ਹਾ ਮਾਰਦਾ ਆਈ ਵੇ 'ਚ ਗੁਰਨਾਮ ਭੁੱਲਰ ਨਾਲ ਨਜ਼ਰ ਆਈ ਸੀ।